Virat Kohli ਦੇ ਆਊਟ ਹੋਣ ''ਤੇ ਲੱਗਾ ਸਦਮਾ, 14 ਸਾਲਾ ਕੁੜੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Wednesday, Mar 12, 2025 - 02:55 PM (IST)

ਦੇਵਰੀਆ- ਬੀਤੀ 9 ਮਾਰਚ ਨੂੰ ਚੈਂਪੀਅਨ ਟਰਾਫੀ ਦਾ ਫਾਈਨਲ ਮੈਚ ਦੁਬਈ 'ਚ ਖੇਡਿਆ ਗਿਆ, ਜਿਸ 'ਚ ਭਾਰਤ ਨੇ ਇਤਿਹਾਸ ਰਚਦੇ ਹੋਏ ਟਰਾਫੀ ਆਪਣੇ ਨਾਂ ਕਰ ਲਈ। ਪੂਰਾ ਦੇਸ਼ ਜਸ਼ਨ 'ਚ ਡੁੱਬ ਗਿਆ ਸੀ ਪਰ ਉਦੋਂ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਤੋਂ ਦੁਖਦ ਖ਼ਬਰ ਸਾਹਮਣੇ ਆਈ। ਦਰਅਸਲ ਮੁਕਾਬਲਾ ਟੱਕਰ ਦਾ ਸੀ, ਜਿੱਤਣ ਤੱਕ ਫੈਨਜ਼ ਦੇ ਸਾਹ ਅਟਕੇ ਸੀ। ਉੱਥੇ ਹੀ ਵਿਰਾਟ ਕੋਹਲੀ ਦੇ ਇਕ ਰਨ 'ਤੇ ਆਊਟ ਹੋਣ ਤੋਂ ਬਾਅਦ 8ਵੀਂ ਦੀ ਵਿਦਿਆਰਥਣ ਪ੍ਰਿਯਾਂਸ਼ੀ ਪਾਂਡੇ ਨੂੰ ਉਸ ਸਮੇਂ ਦਿਲ ਦਾ ਦੌਰਾ ਪੈ ਗਿਆ।
ਇਹ ਵੀ ਪੜ੍ਹੋ : ਹੋਸਟਲ 'ਚ ਪਰੋਸੇ ਗਏ ਭੋਜਨ 'ਚੋਂ ਮਿਲਿਆ 'ਰੇਜ਼ਰ ਬਲੇਡ', ਵਿਦਿਆਰਥੀਆਂ ਨੇ ਕੀਤਾ ਹੰਗਾਮਾ
ਚੱਲ ਰਹੀਆਂ ਖ਼ਬਰਾਂ ਅਨੁਸਾਰ ਕੁੜੀ ਦੇ ਪਰਿਵਾਰ ਨੇ ਦੱਸਿਆ ਕਿ ਕੋਹਲੀ ਦੇ ਆਊਟ ਹੋਣ ਨਾਲ ਕੁੜੀ ਨੂੰ ਲੱਗਾ ਕਿ ਹੁਣ ਭਾਰਤ ਦੀ ਟੀਮ ਹਾਰ ਜਾਵੇਗੀ। ਇਸੇ ਕਾਰਨ ਉਸ ਨੂੰ ਅਚਾਨਕ ਸਦਮਾ ਲੱਗ ਗਿਆ ਸੀ। ਪਰਿਵਾਰ ਵਾਲੇ ਡਾਕਟਰ ਕੋਲ ਲੈ ਕੇ ਪਹੁੰਚੇ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਰ ਥਾਣਾ ਖੇਤਰ ਦੇ ਰਾਊਤਪਾਰ ਪਾਂਡੇ ਪਿੰਡ ਦੇ ਰਹਿਣ ਵਾਲੇ ਅਜੇ ਪਾਂਡੇ ਦੀਵਾਨੀ ਕਚਹਿਰੀ ਦੇਵਰੀਆ 'ਚ ਐਡਵੋਕੇਟ ਹਨ। ਉਹ ਦੇਵਰੀਆ ਦੇ ਸਰਕਾਰੀ ਆਈਟੀਆਈ ਕੋਲ ਰਹਿੰਦੇ ਹਨ। ਉਨ੍ਹਾਂ ਦੀ 14 ਸਾਲਾ ਧੀ ਪ੍ਰਿਯਾਂਸ਼ੀ ਪਾਂਡੇ ਦੇਵਰੀਆ ਦੇ ਇਕ ਸਕੂਲ 'ਚ ਪੜ੍ਹਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8