ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਨੂੰ ਬਣਾ ਦਿੱਤਾ ''ਮਜ਼ਾਕ'', ਸ਼ਖਸ ਦਾ ਝੁਲਸਿਆ ਚਿਹਰਾ (ਵੀਡੀਓ)

Monday, Apr 06, 2020 - 04:07 PM (IST)

ਉੱਜੈਨ— ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਇਕਜੁੱਟਤਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਦੀ ਅਪੀਲ 'ਤੇ ਐਤਵਾਰ ਭਾਵ ਕੱਲ 9 ਵਜੇ 9 ਮਿੰਟ 'ਤੇ ਦੇਸ਼ ਭਰ 'ਚ ਲੋਕਾਂ ਨੂੰ ਘਰ ਦੀਆਂ ਲਾਈਟਾਂ ਬੰਦ ਕਰ ਕੇ ਦੀਵੇ, ਮੋਮਬੱਤੀ ਜਾਂ ਟਾਰਚ ਜਗਾਉਣ ਲਈ ਕਿਹਾ ਸੀ। ਦੇਸ਼ ਭਰ 'ਚ ਲੋਕਾਂ ਨੇ ਪ੍ਰਧਾਨ ਮੰਤਰੀ ਦੀ ਇਸ ਅਪੀਲ ਨੂੰ ਮੰਨਿਆ ਵੀ ਪਰ ਕੁਝ ਲੋਕਾਂ ਨੇ ਇਸ ਦਾ ਤਾਂ ਮੰਨੋ ਮਜ਼ਾਕ ਹੀ ਬਣਾ ਦਿੱਤਾ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਨੌਜਵਾਨ ਮੂੰਹ ਨਾਲ ਅੱਗ ਕੱਢਦੇ ਹੋਏ ਕਲਾਬਾਜ਼ੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਰਾਤ 9 ਵਜੇ ਦੀਵੇ ਜਗਾਉਣ ਦੇ ਸਮੇਂ ਦੀ ਹੈ, ਜਿਸ 'ਚ ਮੂੰਹ ਨਾਲ ਅੱਗ ਦੀ ਕਲਾਬਾਜ਼ੀ ਕਰਨ 'ਤੇ ਨੌਜਵਾਨ ਦਾ ਚਿਹਰਾ ਝੁਲਸ ਗਿਆ। 

PunjabKesari

ਇਹ ਘਟਨਾ ਉੱਜੈਨ ਦੀ ਦੱਸੀ ਜਾ ਰਹੀ ਹੈ। ਇਕ ਵਾਰ ਕਲਾਬਾਜ਼ੀ ਦਿਖਾਉਣ ਤੋਂ ਬਾਅਦ ਦੂਜੀ ਵਾਰ ਵੀ ਅਜਿਹਾ ਕਰਨ 'ਤੇ ਨੌਜਵਾਨ ਦੀ ਦਾੜ੍ਹੀ 'ਚ ਅੱਗ ਲੱਗ ਗਈ। ਦਾੜ੍ਹੀ 'ਚ ਅੱਗ ਲੱਗਦੇ ਹੀ ਨੌਜਵਾਨ ਘਬਰਾ ਗਿਆ ਅਤੇ ਖੁਦ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਲੱਗਾ ਪਰ ਅੱਗ ਚਿਹਰੇ 'ਤੇ ਭੜਕ ਗਈ। ਇੰਨੇ 'ਚ ਕੁਝ ਲੋਕ ਦੌੜਦੇ ਹੋਏ ਆਏ ਅਤੇ ਨੌਜਵਾਨ ਦੇ ਚਿਹਰੇ 'ਤੇ ਲੱਗੀ ਅੱਗ ਨੂੰ ਕਿਸੇ ਤਰ੍ਹਾਂ ਬੁਝਾਉਣ ਦੀ ਕੋਸ਼ਿਸ਼ ਕੀਤੀ।

PunjabKesari


author

Tanu

Content Editor

Related News