ਵਿਆਹ ਆਲੇ ਦਿਨ ਲਾੜੀ ਨੇ ਕਰ''ਤੀ ਅਜਿਹੀ ਡਿਮਾਂਡ ਕਿ ਲਾੜਾ ਹੋ ਗਿਆ ਕਰਜ਼ਾਈ (ਦੇਖੋ ਵੀਡੀਓ)
Monday, Dec 30, 2024 - 06:04 PM (IST)
ਵੈੱਬ ਸੈਕਸ਼ਨ : ਹਰ ਕੋਈ ਵਿਆਹ 'ਚ ਕੁਝ ਖਾਸ ਕਰਨਾ ਚਾਹੁੰਦਾ ਹੈ। ਲਾੜਾ-ਲਾੜੀ ਦੀਆਂ ਮੰਗਾਂ ਪੂਰੀਆਂ ਕਰਨ ਦੇ ਯਤਨ ਕੀਤੇ ਜਾਂਦੇ ਹਨ। ਕਈ ਵਾਰ ਲਾੜੇ ਜਾਂ ਦੁਲਹਨ ਦੀਆਂ ਅਜੀਬ ਮੰਗਾਂ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਫਿਲਹਾਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਜਹਾਜ਼ ਤੋਂ ਨੋਟਾਂ ਦੀ ਬਾਰਿਸ਼ ਹੁੰਦੀ ਦਿਖਾਈ ਦੇ ਰਹੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਜਹਾਜ਼ ਦੁਲਹਨ ਦੇ ਘਰ ਦੇ ਉੱਪਰ ਉੱਡ ਰਿਹਾ ਹੈ ਅਤੇ ਲੱਖਾਂ ਰੁਪਏ ਦੇ ਨੋਟ ਸੁੱਟ ਰਿਹਾ ਹੈ। ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲਾੜੀ ਦੇ ਪਿਤਾ ਦੀ ਮੰਗ 'ਤੇ ਲਾੜੇ ਦੇ ਪਿਤਾ ਨੇ ਜਹਾਜ਼ ਕਿਰਾਏ 'ਤੇ ਲਿਆ ਸੀ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ ਸਨ।
دلہن کے ابو کی فرماٸش۔۔۔😛
— 𝔸𝕞𝕒𝕝𝕢𝕒 (@amalqa_) December 24, 2024
دولہے کے باپ نے بیٹے کی شادی پر کراٸے کا جہاز لےکر دلہن کے گھر کے اوپر سے کروڑوں روپے نچھاور کر دیٸے
اب لگتا ہے دُولھا ساری زندگی باپ کا قرضہ ہی اتارتا رہیگا pic.twitter.com/9PqKUNhv6F
'ਹੁਣ ਲਾੜਾ ਚੁਕਾਏਗਾ ਕਰਜ਼ਾ'
ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਗਿਆ ਹੈ ਅਤੇ ਇਸ 'ਚ ਲਿਖਿਆ ਗਿਆ ਹੈ ਕਿ ਲਾੜੇ ਦੇ ਪਿਤਾ ਨੇ ਆਪਣੇ ਬੇਟੇ ਦੇ ਵਿਆਹ ਲਈ ਜਹਾਜ਼ ਕਿਰਾਏ 'ਤੇ ਲਿਆ ਅਤੇ ਲੱਖਾਂ ਰੁਪਏ ਲਾੜੀ ਦੇ ਘਰ ਸੁੱਟ ਦਿੱਤੇ। ਹੁਣ ਲੱਗਦਾ ਹੈ ਕਿ ਲਾੜਾ ਸਾਰੀ ਉਮਰ ਆਪਣੇ ਪਿਤਾ ਦਾ ਕਰਜ਼ਾ ਮੋੜਦਾ ਰਹੇਗਾ। ਇਸ ਵੀਡੀਓ ਨੂੰ ਦੇਖ ਕੇ ਕਈ ਲੋਕ ਹੈਰਾਨ ਰਹਿ ਗਏ।
ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ਇਹ ਸਿਰਫ਼ ਪੈਸੇ ਦੀ ਬਰਬਾਦੀ ਹੈ ਹੋਰ ਕੁਝ ਨਹੀਂ। ਇਕ ਹੋਰ ਨੇ ਲਿਖਿਆ ਕਿ ਦੁਲਹਨ ਦੇ ਘਰ 'ਤੇ ਤਾਕਤ ਦਿਖਾਉਣ ਲਈ ਲੋਕ ਕਰਜ਼ਾ ਵੀ ਲੈਂਦੇ ਹਨ। ਇੱਕ ਨੇ ਲਿਖਿਆ ਕਿ ਲਾੜਾ-ਲਾੜੀ ਨੂੰ ਛੱਡੋ, ਅੱਜ ਇਸ ਦੇ ਗੁਆਂਢੀ ਸਭ ਤੋਂ ਵੱਧ ਖੁਸ਼ ਹੋਣਗੇ ਕਿਉਂਕਿ ਉਨ੍ਹਾਂ ਦੇ ਘਰ ਨੋਟਾਂ ਦੀ ਬਰਸਾਤ ਹੋਈ ਹੈ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਇਸ ਤਰ੍ਹਾਂ ਦੀ ਅਜੀਬੋ-ਗਰੀਬ ਮੰਗ ਪੂਰੀ ਹੋਈ ਹੋਵੇ ਜਾਂ ਕਿਸੇ ਵਿਆਹ 'ਚ ਜਹਾਜ਼ ਦੀ ਵਰਤੋਂ ਕੀਤੀ ਗਈ ਹੋਵੇ। ਭਾਰਤ 'ਚ ਦੁਲਹਨ ਦੀ ਵਿਦਾਈ ਲਈ ਕਈ ਵਾਰ ਹੈਲੀਕਾਪਟਰ ਕਿਰਾਏ 'ਤੇ ਲਏ ਗਏ ਹਨ। ਹਾਲ ਹੀ ਵਿੱਚ ਇੱਕ ਲਾੜੇ ਦੀ ਕਾਰ ਨੂੰ ਗਾਜਰ, ਬੈਂਗਣ ਅਤੇ ਮੂਲੀ ਵਰਗੀਆਂ ਸਬਜ਼ੀਆਂ ਨਾਲ ਸਜਾਇਆ ਗਿਆ ਸੀ।