ਚੋਣਾਂ ਦੌਰਾਨ ਕਿਸੇ ਤਰ੍ਹਾਂ ਦੀ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਚੋਣ ਕਮਿਸ਼ਨ
Wednesday, Mar 31, 2021 - 04:11 AM (IST)
ਕੋਲਕਾਤਾ : ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਅ ਦੀ ਵੋਟਿੰਗ ਤੋਂ ਪਹਿਲਾਂ ਮੁੜ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਹਿੰਸਕ ਵਾਰਦਾਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਦੂਜੇ ਪੜਾਅ ਦੀ 1 ਅਪ੍ਰੈਲ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਬਦਮਾਸ਼ਾਂ ਵਲੋਂ ਕੀਤੇ ਜਾਣ ਵਾਲੇ ਕਿਸੇ ਵੀ ਜਾਨਲੇਵਾ ਹਮਲੇ ਵੇਲੇ ਆਤਮਰੱਖਿਆ ਲਈ ਕਾਰਵਾਈ ਕਰਨ ਦਾ ਸੁਰੱਖਿਆ ਬਲਾਂ ਨੂੰ ਅਧਿਕਾਰ ਦੇ ਦਿੱਤਾ ਹੈ। ਕਮਿਸ਼ਨ ਦੀ ਇਹ ਨਵੀਂ ਚਿਤਾਵਨੀ ਪੂਰਬੀ ਮੇਦਿਨੀਪੁਰ ਜ਼ਿਲੇ ਦੇ ਅਰਵਾਲਮ ਪਿੰਡ ਵਿਚ ਕੇਂਦਰੀ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਪਤਸ਼ਪੁਰ ਥਾਣੇ ਦੇ ਮੁਖੀ ਦੀਪਕ ਚਕਰਵਰਤੀ ’ਤੇ ਪਹਿਲੇ ਪੜਾਅ ਦੀ ਵੋਟਿੰਗ ਵਾਲੇ ਦਿਨ 26 ਮਾਰਚ ਨੂੰ ਬੰਬ ਨਾਲ ਕੀਤੇ ਗਏ ਹਮਲੇ ਨੂੰ ਦੇਖਦਿਆਂ ਆਈ ਹੈ। ਕਮਿਸ਼ਨ ਦੇ ਸੂਤਰਾਂ ਨੇ ਦੱਸਿਆ ਕਿ ਜੇ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਚੋਣ ਡਿਊਟੀ ’ਤੇ ਲੱਗੇ ਜਵਾਨ ਹਮਲਾਵਰਾਂ ਨੂੰ ਖਦੇੜਨ ਲਈ ਹਥਿਆਰਾਂ ਦੀ ਵਰਤੋਂ ਕਰ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।