NRC ਦੇ ਨਾਂ 'ਤੇ ਪੱਛਮੀ ਬੰਗਾਲ 'ਚ ਹਿੰਸਾ, ਔਰਤ ਦੇ ਘਰ ਨੂੰ ਕੀਤਾ ਅੱਗ ਦੇ ਹਵਾਲੇ

Wednesday, Jan 22, 2020 - 11:05 PM (IST)

NRC ਦੇ ਨਾਂ 'ਤੇ ਪੱਛਮੀ ਬੰਗਾਲ 'ਚ ਹਿੰਸਾ, ਔਰਤ ਦੇ ਘਰ ਨੂੰ ਕੀਤਾ ਅੱਗ ਦੇ ਹਵਾਲੇ

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਦਾ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵਿਰੋਧ ਹੋ ਰਿਹਾ ਹੈ ਪਰ ਐੱਨ.ਆਰ.ਸੀ. ਬਾਰੇ ਪੀ.ਐੱਮ. ਮੋਦੀ ਸਾਫ ਕਰ ਚੁੱਕੇ ਹਨ ਫਿਲਹਾਲ ਇਹ ਵਿਸ਼ਾ ਸਰਕਾਰ ਦੇ ਏਜੰਡੇ 'ਚ ਨਹੀਂ ਹੈ। ਪਰ ਪੱਛਮੀ ਬੰਗਾਲ 'ਚ ਹਿੰਸਾ ਦੀ ਖਬਰ ਸਾਹਮਣੇ ਆਈ ਹੈ। ਭੀੜ੍ਹ ਨੇ ਇਕ 2 ਸਾਲ ਦੀ ਔਰਤ ਦੇ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਲੋਕਾਂ ਨੂੰ ਸ਼ੱਕ ਹੈ ਕਿ ਉਹ ਐੱਨ.ਆਰ.ਸੀ. ਲਈ ਅੰਕੜੇ ਇਕੱਠਾ ਕਰ ਰਹੀ ਸੀ।
ਬੀਰਭੂਮ ਜ਼ਿਲੇ ਦੇ ਮਲਾਰੁਪਰ ਥਾਣੇ ਦੇ ਇਹ ਘਟਨਾ ਹੈ। ਲੋਕਾਂ ਨੂੰ ਸ਼ੱਕ ਸੀ ਕਿ ਗੌਰਬਾਜ਼ਾਰ 'ਚ ਰਹਿਣ ਵਾਲੀ ਚਮਕੀ ਖਾਤੂਨ ਐੱਨ.ਆਰ.ਸੀ. ਲਈ ਅੰਕੜੇ ਇਕੱਠੇ ਕਰ ਰਹੀ ਹੈ। ਭੀੜ੍ਹ ਵੱਲੋਂ ਅੱਗ ਲਗਾਏ ਜਾਣ ਦੇ ਮਾਮਲੇ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਚਮਕੀ ਖਾਤੂਨ ਸੰਵਿਦਾ 'ਤੇ ਇਕ ਐੱਨ.ਜੀ.ਓ. ਲਈ ਕੰਮ ਕਰਦੀ ਸੀ। ਇਕ ਆਨਲਾਈਨ ਫਰਮ ਅਤੇ ਉਸ ਦੀ ਐੱਨ.ਜੀ.ਓ. ਦਿਹਾਤੀ ਲੋਕਾਂ  ਸਮਾਰਟਫੋਨ ਦੀ ਟ੍ਰੇਨਿੰਗ ਬਾਰੇ ਦੱਸ ਰਹੀ ਸੀ। ਉਸ ਦੌਰਾਨ ਉਸ ਨੇ ਲੋਕਾਂ ਤੋਂ ਕੁਝ ਜਾਣਕਾਰੀ ਲਈ ਪਰ ਲੋਕਾਂ ਨੂੰ ਲੱਗਾ ਕਿ ਉਸ ਦਾ ਇਰਾਦਾ ਐੱਨ.ਆਰ.ਸੀ. ਲਈ ਡਾਟਾ ਇਕੱਠਾ ਕਰਨਾ ਹੈ।


author

Inder Prajapati

Content Editor

Related News