ਮਣੀਪੁਰ ''ਚ ਹਿੰਸਾ, 5 ਲੋਕਾਂ ਦੀ ਮੌਤ

Saturday, Sep 07, 2024 - 12:53 PM (IST)

ਮਣੀਪੁਰ ''ਚ ਹਿੰਸਾ, 5 ਲੋਕਾਂ ਦੀ ਮੌਤ

ਇੰਫਾਲ- ਮਣੀਪੁਰ ਦੇ ਜਿਰੀਬਾਮ ਜ਼ਿਲ੍ਹੇ 'ਚ ਸ਼ਨੀਵਾਰ ਸਵੇਰੇ ਹੋਈ ਹਿੰਸਾ 'ਚ 5 ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਦਾ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਉਹ ਸੁੱਤਾ ਹੋਇਆ ਸੀ। ਉੱਥੇ ਹੀ ਬਾਅਦ ਵਿਚ ਹੋਈ ਗੋਲੀਬਾਰੀਰ ਵਿਚ 4 ਹਥਿਆਰਬੰਦ ਲੋਕ ਮਾਰੇ ਗਏ। 

ਅਧਿਕਾਰੀ ਮੁਤਾਬਕ ਅੱਤਵਾਦੀ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 5 ਕਿਲੋਮੀਟਰ ਦੂਰ ਇਕ ਸੁੰਨਸਾਨ ਥਾਂ 'ਤੇ ਇਕੱਲੇ ਰਹਿਣ ਵਾਲੇ ਵਿਅਕਤੀ ਦੇ ਘਰ ਅੰਦਰ ਦਾਖ਼ਲ ਹੋਏ ਅਤੇ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਕਤਲ ਮਗਰੋਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 7 ਕਿਲੋਮੀਟਰ ਦੂਰ ਪਹਾੜੀਆਂ ਵਿਚ ਲੜਨ ਵਾਲੇ ਭਾਈਚਾਰਿਆਂ ਦੇ ਹਥਿਆਰਬੰਦ ਲੋਕਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ, ਜਿਸ ਵਿਚ ਤਿੰਨ ਪਹਾੜੀ ਅੱਤਵਾਦੀਆਂ ਸਮੇਤ 4 ਹਥਿਆਰਬੰਦ ਲੋਕਾਂ ਦੀ ਮੌਤ ਹੋ ਗਈ। 


author

Tanu

Content Editor

Related News