ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੱਥ 'ਡੋਨੇਟ', 18 ਸਾਲਾ ਕੁੜੀ ਲਈ ਖੁੱਲ੍ਹੇਗੀ ਜ਼ਿੰਦਗੀ ਦੀ ਨਵੀਂ ਰਾਹ

Monday, Jan 16, 2023 - 06:06 PM (IST)

ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੱਥ 'ਡੋਨੇਟ', 18 ਸਾਲਾ ਕੁੜੀ ਲਈ ਖੁੱਲ੍ਹੇਗੀ ਜ਼ਿੰਦਗੀ ਦੀ ਨਵੀਂ ਰਾਹ

ਇੰਦੌਰ- ਸਮੁੱਚੇ ਮੱਧ ਪ੍ਰਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਇੰਦੌਰ 'ਚ ਹੱਥਾਂ ਨੂੰ ਦਾਨ ਕੀਤਾ ਗਿਆ ਹੈ। 52 ਸਾਲ ਦੀ ਔਰਤ ਦੇ ਇਨ੍ਹਾਂ ਹੱਥਾਂ ਦਾ ਟਰਾਂਸਪਲਾਂਟ 18 ਸਾਲ ਦੀ ਕੁੜੀ ਨੂੰ ਨਵੀਂ ਜ਼ਿੰਦਗੀ ਦੇਵੇਗਾ। ਦਰਅਸਲ ਇੰਦੌਰ ਦੀ ਇਕ ਔਰਤ ਨੇ ਮੌਤ ਮਗਰੋਂ ਆਪਣੇ ਅੰਗਦਾਨ ਕਰ ਕੇ 4 ਲੋਕਾਂ ਦੀ ਜ਼ਿੰਦਗੀ ਵਿਚ ਖੁਸ਼ੀਆਂ ਦਿੱਤੀਆਂ ਹਨ। 

ਇਹ ਵੀ ਪੜ੍ਹੋ-  J&K: ਫ਼ਰਿਸ਼ਤਾ ਬਣ ਕੇ ਆਏ ਫ਼ੌਜੀ ਜਵਾਨ, ਮੌਤ ਦੇ ਮੂੰਹ 'ਚੋਂ 172 ਮਜ਼ਦੂਰਾਂ ਨੂੰ ਖਿੱਚ ਲਿਆਏ

ਵਿਨੀਤਾ ਦੀ ਅੰਤਿਮ ਇੱਛਾ ਪਰਿਵਾਰ ਨੇ ਕੀਤੀ ਪੂਰੀ

ਅਧਿਕਾਰੀਆਂ ਮੁਤਾਬਕ ਇੰਦੌਰ ਵਾਸੀ 52 ਸਾਲਾਵਿਨੀਤਾ ਖਜਾਨਚੀ ਨੂੰ ਅਚਾਨਕ ਦਿਮਾਗ ਸਬੰਧੀ ਗੰਭੀਰ ਸਮੱਸਿਆ ਦੇ ਚੱਲਦੇ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ 'ਚ 13 ਜਨਵਰੀ ਨੂੰ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਵਿਚ ਵਿਨੀਤਾ ਦੀ ਹਾਲਤ ਵਿਗੜਦੀ ਚਲੀ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ 15 ਜਨਵਰੀ ਨੂੰ ਦਿਮਾਗੀ ਰੂਪ ਤੋਂ ਮ੍ਰਿਤਕ ਐਲਾਨ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਵਿਨੀਤਾ ਦਾ ਪਰਿਵਾਰ ਉਨ੍ਹਾਂ ਦੀ ਅੰਤਿਮ ਇੱਛਾ ਪੂਰੀ ਕਰਨ ਲਈ ਉਨ੍ਹਾਂ ਦੇ ਮਰਨ ਉਪਰੰਤ ਅੰਗਦਾਨ ਲਈ ਅੱਗੇ ਆਇਆ।

PunjabKesari

ਮੱਧ ਪ੍ਰਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਹੱਥ ਕੀਤੇ ਗਏ 'ਡੋਨੇਟ'

ਇਸ ਤੋਂ ਬਾਅਦ ਸਰਜਨਾਂ ਨੇ 52 ਸਾਲਾ ਔਰਤ ਦੇ ਮ੍ਰਿਤਕ ਸਰੀਰ ਤੋਂ ਉਸ ਦੇ ਦੋਵੇਂ ਹੱਥ, ਦੋਵੇਂ ਫੇਫੜੇ, ਜਿਗਰ ਅਤੇ ਦੋਵੇਂ ਗੁਰਦੇ ਇਕੱਠੇ ਕੀਤੇ। ਇੰਦੌਰ ਸੋਸਾਇਟੀ ਫਾਰ ਆਰਗਨ ਡੋਨੇਸ਼ਨ ਦੇ ਸਕੱਤਰ ਡਾ. ਸੰਜੇ ਦੀਕਸ਼ਿਤ ਨੇ ਦੱਸਿਆ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਬ੍ਰੇਨ ਡੈੱਡ ਵਿਅਕਤੀ ਦੇ ਹੱਥ ਦਾਨ ਕੀਤੇ ਗਏ ਹਨ। ਇਹ ਘਟਨਾ ਅੰਗਦਾਨ ਦੇ ਖੇਤਰ ਵਿਚ ਇਕ ਕ੍ਰਾਂਤੀ ਵਰਗੀ ਹੈ। ਦੀਕਸ਼ਿਤ ਸਰਕਾਰੀ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਦੇ ਡੀਨ ਵੀ ਹਨ। ਉਨ੍ਹਾਂ ਦੱਸਿਆ ਕਿ ਵਿਨੀਤਾ ਦੇ ਮਰਨ ਉਪਰੰਤ ਅੰਗ ਦਾਨ ਤੋਂ ਮਿਲੇ ਦੋਵੇਂ ਹੱਥ ਵਿਸ਼ੇਸ਼ ਉਡਾਣ ਰਾਹੀਂ ਮੁੰਬਈ ਭੇਜੇ ਗਏ।

ਇਹ ਵੀ ਪੜ੍ਹੋ- ਸ਼ਹੀਦ ਅਮਰੀਕ ਸਿੰਘ ਪੰਜ ਤੱਤਾਂ 'ਚ ਵਿਲੀਨ, ਪੁੱਤ ਨੇ ਦਿੱਤੀ ਮੁੱਖ ਅਗਨੀ, ਹਰ ਅੱਖ ਹੋਈ ਨਮ

18 ਸਾਲਾ ਕੁੜੀ ਨੂੰ ਮਿਲੇਗੀ ਨਵੀਂ ਜ਼ਿੰਦਗੀ

ਦੀਕਸ਼ਿਤ ਨੇ ਦੱਸਿਆ ਕਿ ਇਹ ਹੱਥ ਮੁੰਬਈ ਦੇ ਇਕ ਨਿੱਜੀ ਹਸਪਤਾਲ 'ਚ ਟਰਾਂਸਪਲਾਂਟ ਰਾਹੀਂ 18 ਸਾਲਾ ਕੁੜੀ ਦੇ ਸਰੀਰ ਵਿਚ ਲਗਾਏ ਜਾਣਗੇ। ਦੀਕਸ਼ਿਤ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਜਨਮ ਤੋਂ ਹੀ ਇਸ ਬੱਚੀ ਦੇ ਦੋਵੇਂ ਹੱਥ ਨਹੀਂ ਹਨ। ਦਾਨ ਕੀਤੇ ਹੱਥਾਂ ਦੀ ਟਰਾਂਸਪਲਾਂਟ ਸਰਜਰੀ ਨਾਲ ਉਸ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਉਮੀਦ ਹੈ।

ਵਿਨੀਤਾ ਦੀ ਧੀ ਨੇ ਕਿਹਾ- ਮੇਰੀ ਮਾਂ ਦੇ ਦਿਲ 'ਚ ਕੁੜੀ ਲਈ ਹਮੇਸ਼ਾ ਖ਼ਾਸ ਥਾਂ ਰਹੀ

ਵਿਨੀਤਾ ਦੀਆਂ ਦੋ ਧੀਆਂ ਹਨ ਅਤੇ ਉਸ ਦਾ ਪਤੀ ਸੁਨੀਲ ਖਜ਼ਾਨਚੀ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ। ਉਸ ਦੀ ਵੱਡੀ ਧੀ ਨਿਰੀਹਾ ਨੇ ਕਿਹਾ ਕਿ ਮੇਰੀ ਮਾਂ ਦੇ ਦਿਲ ਵਿਚ ਕੁੜੀਆਂ ਲਈ ਹਮੇਸ਼ਾ ਪਿਆਰ ਅਤੇ ਹਮਦਰਦੀ ਦੀ ਖ਼ਾਸ ਥਾਂ ਰਹੀ ਹੈ। ਇਹ ਸੰਜੋਗ ਹੈ ਕਿ ਮਰਨ ਉਪਰੰਤ ਅੰਗਦਾਨ ਕਰਨ ਤੋਂ ਬਾਅਦ ਮੇਰੀ ਮਾਂ ਦੇ ਦੋਵੇਂ ਹੱਥ 18 ਸਾਲਾ ਕੁੜੀ ਦੇ ਸਰੀਰ ਨਾਲ ਜੋੜੇ ਜਾਣ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ- ਦਿੱਲੀ ਪੁਲਸ ਦਾ ਖ਼ੁਲਾਸਾ, ਹਿੰਦੂ ਨੇਤਾਵਾਂ 'ਤੇ ਹਮਲੇ ਦੀ ਫ਼ਿਰਾਕ 'ਚ ਸਨ ਗ੍ਰਿਫ਼ਤਾਰ ਹੋਏ ਅੱਤਵਾਦੀ ਜਗਜੀਤ ਤੇ ਨੌਸ਼ਾਦ

ਵਿਨੀਤਾ ਦੇ ਅੰਗਦਾਨ ਨਾਲ ਲੋੜਵੰਦਾਂ ਨੂੰ ਮਿਲੇਗੀ ਨਵੀਂ ਜ਼ਿੰਦਗੀ

ਓਧਰ ਅੰਗਦਾਨ ਨੂੰ ਉਤਸ਼ਾਹਿਤ ਕਰਨ ਵਾਲੇ ਗੈਰ-ਸਰਕਾਰੀ ਸੰਗਠਨ "ਮੁਸਕਾਨ ਗਰੁੱਪ" ਦੇ ਵਲੰਟੀਅਰ ਸੰਦੀਪਨ ਆਰੀਆ ਨੇ ਦੱਸਿਆ ਕਿ ਵਿਨੀਤਾ ਦੇ ਮਰਨ ਉਪਰੰਤ ਅੰਗਦਾਨ ਤੋਂ ਮਿਲੇ ਦੋਵੇਂ ਫੇਫੜਿਆਂ ਨੂੰ ਇਕ ਵਿਸ਼ੇਸ਼ ਉਡਾਣ ਰਾਹੀਂ ਚੇਨਈ ਭੇਜਿਆ ਗਿਆ ਅਤੇ ਇਨ੍ਹਾਂ ਅੰਗਾਂ ਨੂੰ ਲੋੜਵੰਦ ਮਰੀਜ਼ਾਂ ਦੇ ਸਰੀਰਾਂ ਵਿਚ ਟਰਾਂਸਪਲਾਂਟ ਕੀਤਾ ਜਾਵੇਗਾ। ਲੀਵਰ ਅਤੇ ਦੋ ਗੁਰਦੇ ਇੰਦੌਰ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਮਰੀਜ਼ਾਂ ਨੂੰ ਉਨ੍ਹਾਂ ਦੇ ਸਰੀਰ ਦਾ ਅੰਗ ਬਣ ਕੇ ਨਵੀਂ ਜ਼ਿੰਦਗੀ ਦੇਵੇਗਾ। 


author

Tanu

Content Editor

Related News