ਓਲੰਪਿਕ ਵਿਚ ਝੰਡੇ ਗੱਡਣ ਵਾਲੀ ਵਿਨੇਸ਼ ਫੋਗਾਟ ਦੀ ਹਰਿਆਣਾ ਚੋਣਾਂ 'ਚ ਵੱਡੀ ਜਿੱਤ

Tuesday, Oct 08, 2024 - 02:01 PM (IST)

ਜੁਲਾਨਾ- ਹਰਿਆਣਾ ਵਿਧਾਨ ਸਭਾ ਚੋਣਾਂ 2024 ਦੀਆਂ ਵੋਟਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਹਰਿਆਣਾ ਦੀ ਬਹੁਚਰਚਿਤ ਜੁਲਾਨਾ ਸੀਟ 'ਤੇ ਕਾਂਗਰਸ ਨੇ ਵੱਡੀ ਜਿੱਤ ਹਾਸਲ ਕਰ ਲਈ ਹੈ। ਇੱਥੇ ਕਾਂਗਰਸ ਦੀ ਵਿਨੇਸ਼ ਫੋਗਾਟ ਨੇ ਭਾਜਪਾ ਦੇ ਯੋਗੇਸ਼ ਕੁਮਾਰ ਨੂੰ ਹਰਾ ਦਿੱਤਾ ਹੈ। 

ਜੁਲਾਨਾ ਵਿਧਾਨ ਸਭਾ ਸੀਟ 'ਤੇ ਵਿਨੇਸ਼ ਫੋਗਾਟ 65080 (+6015) ਇੰਨੀਆਂ ਵੋਟਾਂ ਨਾਲ ਭਾਜਪਾ ਦੇ ਯੋਗੇਸ਼ ਕੁਮਾਰ 59065 ( -6015) ਹਰਾ ਦਿੱਤਾ। ਵਿਨੇਸ਼ ਫੋਗਾਟ ਮੂਲ ਰੂਪ ਨਾਲ ਹਰਿਆਣਾ ਦੇ ਚਰਖੀ ਦਾਦਰੀ ਦੀ ਰਹਿਣ ਵਾਲੀ ਹੈ। ਜੁਲਾਨਾ ਵਿਧਾਨ ਸਭਾ 'ਚ ਵਿਨੇਸ਼ ਦੇ ਸਹੁਰੇ ਹਨ। ਦੱਸਣਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਈਆਂ ਸਨ। ਜਿਸ ਦੇ ਅੱਜ ਨਤੀਜੇ ਆ ਗਏ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News