1 ਸਾਲ ਤੱਕ ਵਧਾਇਆ ਗਿਆ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਕਾਰਜਕਾਲ

Thursday, Jul 02, 2026 - 05:25 PM (IST)

1 ਸਾਲ ਤੱਕ ਵਧਾਇਆ ਗਿਆ ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਕਾਰਜਕਾਲ

ਨਵੀਂ ਦਿੱਲੀ- ਵਿਦੇਸ਼ ਸਕੱਤਰ ਵਿਕਰਮ ਮਿਸਰੀ ਦਾ ਕਾਰਜਕਾਲ ਬੁੱਧਵਾਰ ਨੂੰ 1 ਸਾਲ ਲਈ ਵਧਾ ਕੇ ਅਗਲੇ ਸਾਲ 14 ਜੁਲਾਈ ਤੱਕ ਕਰ ਦਿੱਤਾ ਗਿਆ ਹੈ। ਮਿਸਰੀ ਨੂੰ ਜੂਨ 2024 ਵਿਚ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ ਮੂਲ ਨਿਯਮ 56(ਡੀ) ਦੀਆਂ ਵਿਵਸਥਾਵਾਂ ਤਹਿਤ 14 ਜੁਲਾਈ 2026 ਤੋਂ ਬਾਅਦ ਇਕ ਸਾਲ ਦੀ ਮਿਆਦ ਲਈ, ਭਾਵ 14 ਜੁਲਾਈ 2027 ਤੱਕ ਕਾਰਜਕਾਲ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਨਿਯਮ ਵਿਚ ਰੱਖਿਆ ਸਕੱਤਰ, ਵਿਦੇਸ਼ ਸਕੱਤਰ, ਗ੍ਰਹਿ ਸਕੱਤਰ, ਖੁਫ਼ੀਆ ਬਿਊਰੋ ਦੇ ਡਾਇਰੈਕਟਰ, ਰਿਸਰਚ ਐਂਡ ਐਨਾਲਿਸਿਸ ਵਿੰਗ (ਆਰ. ਏ. ਡਬਲਯੂ.) ਦੇ ਸਕੱਤਰ ਅਤੇ ਕੁਝ ਹੋਰ ਅਧਿਕਾਰੀਆਂ ਲਈ 60 ਸਾਲ ਦੀ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਵੀ ਸੇਵਾ ਦਾ ਕਾਰਜਕਾਲ ਵਧਾਉਣ ਦੀ ਵਿਵਸਥਾ ਹੈ।


author

Harpreet SIngh

Content Editor

Related News