72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦਾ ਹੋ ਗਿਆ ਐਲਾਨ, ''ਸ਼੍ਰੀਕਾਂਤ'' ਨੇ ਜਿੱਤਿਆ ਬੈਸਟ ਹਿੰਦੀ ਫਿਲਮ ਦਾ ਖਿਤਾਬ
Saturday, Jul 18, 2026 - 06:25 PM (IST)
ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿਖੇ ਭਾਰਤੀ ਸਿਨੇਮਾ ਦੇ ਸਭ ਤੋਂ ਵੱਕਾਰੀ 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਰਿਲੀਜ਼ ਹੋਈਆਂ ਬਿਹਤਰੀਨ ਫਿਲਮਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਲਈ ਦਿੱਤੇ ਗਏ ਹਨ। ਫਿਲਮ 'ਸ਼੍ਰੀਕਾਂਤ' ਨੇ ਬੈਸਟ ਹਿੰਦੀ ਫਿਲਮ ਦਾ ਖਿਤਾਬ ਜਿੱਤਿਆ ਹੈ। ਅਦਾਕਾਰੀ ਦੇ ਖੇਤਰ ਵਿੱਚ ਕਾਰਤਿਕ ਆਰੀਅਨ ਤੇ ਮਮੂਟੀ ਨੂੰ ਸਾਂਝੇ ਤੌਰ 'ਤੇ ਬੈਸਟ ਅਭਿਨੇਤਾ ਚੁਣਿਆ ਗਿਆ ਹੈ, ਜਦਕਿ ਯਾਮੀ ਗੌਤਮ ਨੇ ਬੈਸਟ ਅਭਿਨੇਤਰੀ ਦਾ ਪੁਰਸਕਾਰ ਆਪਣੇ ਨਾਮ ਕੀਤਾ ਹੈ। ਮਸ਼ਹੂਰ ਨਿਰਦੇਸ਼ਕ ਆਨੰਦ ਐਲ ਰਾਏ ਨੂੰ ਉਹਨਾਂ ਦੀ ਫਿਲਮ 'ਏਕਤਾ ਕਾ ਪ੍ਰਤੀਕ' ਲਈ ਬੈਸਟ ਨਿਰਦੇਸ਼ਕ ਦਾ ਸਨਮਾਨ ਦਿੱਤਾ ਗਿਆ ਹੈ।
ਖੇਤਰੀ ਸਿਨੇਮਾ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਫਿਲਮਾਂ ਨੇ ਆਪਣੀ ਛਾਪ ਛੱਡੀ
-ਬੈਸਟ ਤੇਲਗੂ ਫਿਲਮ: ਕਮੇਟੀ ਕੁਰੋਲੂ
-ਬੈਸਟ ਤਮਿਲ ਫਿਲਮ: ਰਾਇਨ
-ਬੈਸਟ ਮਰਾਠੀ ਫਿਲਮ: ਮੁਕਾਮ ਪੋਸਟ ਬੋਂਬਿਲਵਾੜੀ
-ਬੈਸਟ ਮਲਿਆਲਮ ਫਿਲਮ: ਫੈਮਿਨੀਚੀ ਫਾਤਿਮਾ
Announcement of 72nd National Film Awards | @nfdcindiahttps://t.co/o2G9LeVJUw
— Ministry of Information and Broadcasting (@MIB_India) July 18, 2026
ਤਕਨੀਕੀ ਸ਼੍ਰੇਣੀਆਂ ਵਿੱਚ, 'ਕਲਕੀ 2898 AD' ਨੂੰ ਬੈਸਟ ਪ੍ਰੋਡਕਸ਼ਨ ਡਿਜ਼ਾਈਨ, 'ਪੁਸ਼ਪਾ 2' ਨੂੰ ਸਰਵੋਤਮ ਕਾਸਟਿਊਮ ਡਿਜ਼ਾਈਨ ਅਤੇ 'ਭੂਲ ਭੁਲਈਆ 3' ਨੂੰ ਬੈਸਟ ਸਾਊਂਡ ਡਿਜ਼ਾਈਨ ਲਈ ਚੁਣਿਆ ਗਿਆ ਹੈ। ਫਿਲਮ 'ਸਤ੍ਰੀ 2' ਦੇ ਗੀਤ 'ਆਜ ਕੀ ਰਾਤ' ਲਈ ਸਰਵੋਤਮ ਕੋਰੀਓਗ੍ਰਾਫੀ ਦਾ ਪੁਰਸਕਾਰ ਦਿੱਤਾ ਗਿਆ ਹੈ। ਜੇਤੂਆਂ ਦੀ ਚੋਣ ਕਰਨ ਵਾਲੀ 11 ਮੈਂਬਰੀ ਉੱਚ-ਪ੍ਰੋਫਾਈਲ ਜੂਰੀ ਦੀ ਪ੍ਰਧਾਨਗੀ ਮਸ਼ਹੂਰ ਫਿਲਮ ਨਿਰਮਾਤਾ ਜੈਰਾਜ ਨੇ ਕੀਤੀ। ਇਸ ਤੋਂ ਇਲਾਵਾ ਸੰਜੀਵ ਸ੍ਰੀਵਾਸਤਵ ਨੂੰ ਬੈਸਟ ਫਿਲਮ ਆਲੋਚਕ ਵਜੋਂ ਸਨਮਾਨਿਤ ਕੀਤਾ ਗਿਆ ਹੈ।
