ਮੈਡਮ ਨਾਲ ਕਲਾਸ ''ਚ ਰੰਗਰਲੀਆਂ ਮਨਾਉਂਦੇ ਪ੍ਰਿੰਸੀਪਲ ਦਾ ਵੀਡੀਓ ਵਾਇਰਲ

Monday, Jul 08, 2024 - 05:03 PM (IST)

ਮੈਡਮ ਨਾਲ ਕਲਾਸ ''ਚ ਰੰਗਰਲੀਆਂ ਮਨਾਉਂਦੇ ਪ੍ਰਿੰਸੀਪਲ ਦਾ ਵੀਡੀਓ ਵਾਇਰਲ

ਜੌਨਪੁਰ, ਛੁੱਟੀਆਂ ਖ਼ਤਮ ਹੋਣ ਤੋਂ ਬਾਅਦ ਸਕੂਲ ਮੁੜ ਖੁੱਲ੍ਹ ਗਏ ਹਨ ਅਤੇ ਬੱਚੇ ਵੀ ਪੜ੍ਹਨ ਲਈ ਆ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਬੱਚਿਆਂ ਨੂੰ ਸਕੂਲ ਆਉਣ ਲਈ ਉਤਸ਼ਾਹਿਤ ਕਰਨ ਲਈ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਪਰ ਸਕੂਲ 'ਚ ਪੜ੍ਹਾਈ ਦੀ ਬਜਾਏ ਕੁਝ ਹੋਰ ਹੀ ਚੱਲ ਰਿਹਾ ਹੈ। ਜੀ ਹਾਂ, ਉੱਤਰ ਪ੍ਰਦੇਸ਼ ਦੇ ਜੌਨਪੁਰ 'ਚ ਇਕ ਸਕੂਲ ਟੀਚਰ ਅਤੇ ਪ੍ਰਿੰਸੀਪਲ ਵਿਚਾਲੇ ਰੋਮਾਂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੜਕੰਪ ਮਚ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਅਸੀਂ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਅਤੇ ਨਾ ਹੀ ਸਾਡਾ ਕਿਸੇ ਦੀ ਇਮੇਜ ਨੂੰ ਖਰਾਬ ਕਰਨ ਦਾ ਇਰਾਦਾ ਹੈ।

ਮਿਲੀ ਜਾਣਕਾਰੀ ਮੁਤਾਬਕ ਮਾਮਲਾ ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਸਰਪਤਾਹਾ ਥਾਣਾ ਖੇਤਰ ਦਾ ਹੈ, ਜਿੱਥੇ ਇਕ ਸਕੂਲ 'ਚ ਤਾਇਨਾਤ ਅਧਿਆਪਕ ਅਤੇ ਪ੍ਰਿੰਸੀਪਲ ਵਿਚਾਲੇ ਰੋਮਾਂਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ 'ਚ ਦੋਵੇਂ ਸਟਾਫ ਰੂਮ 'ਚ ਹੀ ਰੰਗਰਲੀਆਂ ਮਨਾਉਣ ਲੱਗੇ।
ਸਾਹਮਣੇ ਆਈ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਦਫਤਰ ਦੀ ਕੰਧ 'ਤੇ ਕੁਝ ਮਹਾਪੁਰਖਾਂ ਦੀਆਂ ਤਸਵੀਰਾਂ ਦਿਖਾਈ ਦੇ ਰਹੀਆਂ ਹਨ। ਸਕੂਲ ਦਫ਼ਤਰ ਵਿੱਚ ਪ੍ਰਿੰਸੀਪਲ ਅਤੇ ਮਹਿਲਾ ਅਧਿਆਪਕ ਦੀਆਂ ਗੰਦੀਆਂ ਹਰਕਤਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।

ਵਾਇਰਲ ਵੀਡੀਓ ਭਾਵੇਂ ਪੁਰਾਣੀ ਦੱਸੀ ਜਾ ਰਹੀ ਹੈ ਪਰ ਫਿਰ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਪਿਆਂ ਅਤੇ ਸਥਾਨਕ ਲੋਕਾਂ ਵਿੱਚ ਗੁੱਸਾ ਹੈ ਅਤੇ ਉਨ੍ਹਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਕੋਈ ਸ਼ਿਕਾਇਤ ਨਹੀਂ ਆਈ ਹੈ।


author

DILSHER

Content Editor

Related News