ਹੁਣ ਸਤੇਂਦਰ ਜੈਨ ਦਾ ਤਿਹਾੜ ਜੇਲ੍ਹ ਦੇ ਸੁਪਰਡੈਂਟ ਨਾਲ ਮੁਲਾਕਾਤ ਦਾ ਵੀਡੀਓ ਆਇਆ ਸਾਹਮਣੇ

Saturday, Nov 26, 2022 - 05:29 PM (IST)

ਹੁਣ ਸਤੇਂਦਰ ਜੈਨ ਦਾ ਤਿਹਾੜ ਜੇਲ੍ਹ ਦੇ ਸੁਪਰਡੈਂਟ ਨਾਲ ਮੁਲਾਕਾਤ ਦਾ ਵੀਡੀਓ ਆਇਆ ਸਾਹਮਣੇ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤੇਂਦਰ ਜੈਨ ਦਾ ਸ਼ਨੀਵਾਰ ਨੂੰ ਇਕ ਨਵਾਂ ਵੀਡੀਓ ਸਾਹਮਣੇ ਆਇਆ ਜਿਸ 'ਚ ਉਹ ਤਿਹਾੜ ਜੇਲ੍ਹ ਦੇ ਸੁਪਰਡੈਂਟ ਨਾਲ ਆਪਣੀ ਜੇਲ੍ਹ ਦੀ ਕੋਠੜੀ 'ਚ ਮਿਲਦੇ ਨਜ਼ਰ ਆ ਰਹੇ ਹਨ। ਜੈਨ ਵਲੋਂ ਕਥਿਤ ਤੌਰ ’ਤੇ ਜੇਲ੍ਹ ਵਿਚ ਮਸਾਜ ਅਤੇ ਹੋਰ ਵਿਸ਼ੇਸ਼ ਸਹੂਲਤਾਂ ਦਾ ਲਾਭ ਉਠਾਉਂਦੇ ਹੋਏ ਦਿਖਾਈ ਦੇਣ ਵਾਲੇ ਵੀਡੀਓਜ਼ ਨੂੰ ਲੈ ਕੇ ਇਕ ਸਿਆਸੀ ਲੜਾਈ ਛਿੜ ਗਈ ਹੈ। ਜੈਨ ਨੇ ਇਥੇ ਇਕ ਅਦਾਲਤ ਨੂੰ ਅਪੀਲ ਕੀਤੀ ਕਿ ਉਹ ਮੀਡੀਆ ਨੂੰ ਉਸ ਦੇ ਚੈਂਬਰ ਦੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਲੀਕ ਕਰਨ ਤੋਂ ਰੋਕੇ।

ਜੈਨ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਮਿਲਣ ਦੀ ਕਥਿਤ ਵੀਡੀਓ ਕੁਝ ਭਾਜਪਾ ਆਗੂਆਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਸੀ। ਦਿੱਲੀ ਭਾਜਪਾ ਮੀਡੀਆ ਯੂਨਿਟ ਦੇ ਮੁਖੀ ਹਰੀਸ਼ ਖੁਰਾਣਾ ਨੇ ਇਹ ਫੁਟੇਜ ਸਾਂਝੀ ਕੀਤੀ ਅਤੇ ਟਵੀਟ ਕੀਤਾ ‘ਇਮਾਨਦਾਰ ਮੰਤਰੀ ਜੈਨ ਦਾ ਇਹ ਨਵਾਂ ਵੀਡੀਓ ਦੇਖੋ। ਰਾਤ 8 ਵਜੇ ਜੇਲ੍ਹ ਮੰਤਰੀ ਦੀ ਅਦਾਲਤ ਵਿੱਚ ਜੇਲ੍ਹ ਸੁਪਰਡੈਂਟ ਦੀ ਹਾਜ਼ਰੀ।’ ਇਸ ਮਹੀਨੇ ਦੇ ਸ਼ੁਰੂ ਵਿੱਚ ਤਿਹਾੜ ਜੇਲ੍ਹ ਦੇ ਇਕ ਸੁਪਰਡੈਂਟ ਨੂੰ ਜੈਨ ਨੂੰ ਵਿਸ਼ੇਸ਼ ਇਲਾਜ ਪ੍ਰਦਾਨ ਕਰਨ 'ਚ ਕਥਿਤ ਸ਼ਮੂਲੀਅਤ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਮੁਅੱਤਲ ਅਧਿਕਾਰੀ ਅਜੀਤ ਕੁਮਾਰ ਜੇਲ ਕੰਪਲੈਕਸ ’ਚ ਜੇਲ੍ਹ ਨੰਬਰ 7 ਦਾ ਸੁਪਰਡੈਂਟ ਸੀ।


author

DIsha

Content Editor

Related News