ਮੁੰਡੇ ਨਾਲ ਚੱਲਦੀ ਕਾਰ ‘ਚ ਕੁੜੀ ਕਰਨ ਲੱਗੀ ਅਸ਼ਲੀਲ ਹਰਕਤਾਂ, ਬਣ ਗਈ ਵੀਡੀਓ

Wednesday, Jul 17, 2024 - 02:44 PM (IST)

ਮੁੰਡੇ ਨਾਲ ਚੱਲਦੀ ਕਾਰ ‘ਚ ਕੁੜੀ ਕਰਨ ਲੱਗੀ ਅਸ਼ਲੀਲ ਹਰਕਤਾਂ, ਬਣ ਗਈ ਵੀਡੀਓ

ਮੁੰਬਈ : ਕੁੜੀ ਮੁੰਡੇ ਵਲੋਂ ਕਾਰ ਅੰਦਰ ਕੀਤੀਆਂ ਗਈਆਂ ਅਸ਼ਲੀਲ ਹਰਕਤਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿਚ ਇਕ ਨੌਜਵਾਨ ਅਤੇ ਉਸ ਦੀ ਪ੍ਰੇਮਿਕਾ ਚਲਦੀ ਕਾਰ ਦੇ ਅੰਦਰ ਡਰਾਈਵਿੰਗ ਸੀਟ 'ਤੇ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉੱਥੋਂ ਲੰਘ ਰਹੇ ਹੋਰ ਵਾਹਨਾਂ ਵਿੱਚ ਸਵਾਰ ਲੋਕਾਂ ਨੇ ਦੋਵਾਂ ਦੀ ਵੀਡੀਓ ਬਣਾ ਲਈ। ਵੀਡੀਓ ਵਾਇਰਲ ਹੁੰਦੇ ਹੀ ਮਾਮਲਾ ਪੁਲਸ ਦੇ ਧਿਆਨ ਵਿੱਚ ਆਇਆ। ਪੁਲਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਵਾਇਰਲ ਵੀਡੀਓ 15 ਜੁਲਾਈ ਦਾ ਹੈ। ਦੋਸ਼ੀ ਨੌਜਵਾਨ ਮਹਾਰਾਸ਼ਟਰ ਦੇ ਨਾਗਪੁਰ ਦਾ ਰਹਿਣ ਵਾਲਾ ਹੈ, ਜਿਸ ਦਾ ਨਾਂ ਸੂਰਜ ਰਾਜਕੁਮਾਰ ਸੋਨੀ ਦੱਸਿਆ ਜਾ ਰਿਹਾ ਹੈ। ਵਾਇਰਲ ਵੀਡੀਓ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਸੂਰਜ ਜਦੋਂ ਸੜਕ 'ਤੇ ਕਾਰ ਚਲਾ ਰਿਹਾ ਸੀ ਤਾਂ ਉਸ ਦੀ ਪ੍ਰੇਮਿਕਾ ਡਰਾਈਵਿੰਗ ਸੀਟ 'ਤੇ ਉਸ ਦੇ ਨੇੜੇ ਆ ਗਈ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਪਈ। ਇਹ ਦੋਵੇਂ ਸੜਕ ਦੇ ਵਿਚਕਾਰ ਜਨਤਕ ਤੌਰ  'ਤੇ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਇਹ ਦੇਖ ਕੇ ਉੱਥੋਂ ਲੰਘ ਰਹੇ ਲੋਕਾਂ ‘ਚੋਂ ਕਿਸੇ ਨੇ ਦੋਵਾਂ ਦੀ ਵੀਡੀਓ ਬਣਾ ਲਈ। ਜਿਸ ਪਿੱਛੋਂ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲਣ ਲੱਗੀ।

ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਸਾਰ ਇਹ ਮਾਮਲਾ ਪੁਲਸ ਦੇ ਵੀ ਧਿਆਨ ਵਿੱਚ ਆ ਗਿਆ। ਪੁਲਸ ਨੇ ਖੁਦ ਪੂਰੇ ਮਾਮਲੇ ਦਾ ਨੋਟਿਸ ਲਿਆ ਤੇ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਗੱਡੀ ਦੇ ਨੰਬਰ ਦੇ ਆਧਾਰ ‘ਤੇ ਗੱਡੀ ਮਾਲਕ ਦਾ ਪਤਾ ਲਗਾਇਆ। ਜਿਸ ਪਿੱਛੋਂ ਪੁਲਸ ਨੇ ਗੱਡੀ ਚਾਲਕ ਨੂੰ ਗ੍ਰਿਫਤਾਰ ਕੀਤਾ ਤੇ ਉਸ ਖਿਲਾਫ ਪਰਚਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪਤਾ ਲੱਗਾ ਹੈ ਕਿ ਮੁਲਜ਼ਮ ਨੌਜਵਾਨ ਪੇਸ਼ੇ ਤੋਂ ਸੀ. ਏ. ਹੈ ਤੇ ਉਸਦੇ ਨਾਲ ਵੀਡੀਓ ਵਿੱਚ ਦਿਖਾਈ ਦੇ ਰਹੀ ਕੁੜੀ ਇੰਜੀਨਿਅਰ ਹੈ।


author

DILSHER

Content Editor

Related News