ਪਿਓ ਤੇ ਭਰਾ ਬਣੇ ਹੈਵਾਨ! ਕੁੜੀ ਨੂੰ ਦਰੱਖਤ 'ਤੇ ਲਟਕਾ ਕੇ ਸਾਰੇ ਪਿੰਡ ਸਾਹਮਣੇ ਬੇਰਹਿਮੀ ਨਾਲ ਕੁੱਟਿਆ

Saturday, Jul 03, 2021 - 12:47 PM (IST)

ਪਿਓ ਤੇ ਭਰਾ ਬਣੇ ਹੈਵਾਨ! ਕੁੜੀ ਨੂੰ ਦਰੱਖਤ 'ਤੇ ਲਟਕਾ ਕੇ ਸਾਰੇ ਪਿੰਡ ਸਾਹਮਣੇ ਬੇਰਹਿਮੀ ਨਾਲ ਕੁੱਟਿਆ

ਅਲੀਰਾਜਪੁਰ– ਮੱਧ-ਪ੍ਰਦੇਸ਼ ਦੇ ਅਲੀਰਾਜਪੁਰ ਤੋਂ ਇਕ ਕੁੜੀ ਦੀ ਕੁੱਟਮਾਰ ਦੀ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਵੇਖ ਕੇ ਤੁਹਾਨੂੰ ਰੂਹ ਕੰਬ ਜਾਵੇਗੀ। ਸ਼ਰਮਸਾਰ ਕਰਨ ਵਾਲੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁੜੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਉਸ ਦਾ ਪਿਓ ਅਤੇ ਭਰਾ ਹਨ, ਜਿਨ੍ਹਾਂ ਨੇ ਕੁੜੀ ਨੂੰ ਜਾਨਵਰਾਂ ਦੀ ਤਰ੍ਹਾਂ ਕਦੇ ਜ਼ਮੀਨ ’ਤੇ ਘੜੀਸਿਆ ਤਾਂ ਕਦੇ ਦਰੱਖਤ ’ਤੇ ਲਟਕਾ ਕੇ ਬੁਰੀ ਤਰ੍ਹਾਂ ਕੁੱਟਿਆ। ਉਨ੍ਹਾਂ ਦਾ ਦੋਸ਼ ਹੈ ਕਿ ਕੁੜੀ ਬਿਨਾਂ ਦੱਸੇ ਘਰੋਂ ਬਾਹਰ ਜਾਂਦੀ ਹੈ। ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰ ਲਈ ਹੈ। 

ਇਹ ਵੀ ਪੜ੍ਹੋ– ਆਪਰੇਸ਼ਨ ਦੌਰਾਨ ਬੱਚੀ ਦੇ ਢਿੱਡ ’ਚੋਂ ਨਿਕਲਿਆ ਕੁਝ ਅਜਿਹਾ, ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ

 

ਇਹ ਵੀ ਪੜ੍ਹੋ– 60 ਫੀਸਦੀ ਡਾਕਟਰ ਮੋਟਾਪੇ ਅਤੇ ਓਵਰ ਵੇਟ ਦੇ ਸ਼ਿਕਾਰ, ਸਰਵੇਖਣ ਵਿਚ ਹੋਇਆ ਖੁਲਾਸਾ

ਦਿਲ ਨੂੰ ਝੰਜੋੜ ਦੇਣ ਵਾਲੀ ਇਸ ਵੀਡੀਓ ’ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਕੁੜੀ ਨੂੰ ਤਾਲਿਬਾਨੀ ਸਜ਼ਾ ਦਿੱਤੀ ਜਾ ਰਹੀ ਹੈ। ਉਹ ਗਿੜਗਿੜਾ ਕੇ ਰਹਿਮ ਦੀ ਭੀਖ਼ ਮੰਗ ਰਹੀ ਹੈ ਪਰ ਜਿਨ੍ਹਾਂ ਭਰਾਵਾਂ ਨੇ ਉਸ ਕੋਲੋਂ ਰਖੜੀ ਬੰਨ੍ਹਵਾ ਕੇ ਜ਼ਿੰਦਗੀ ਭਰ ਉਸ ਦੀ ਰੱਖਿਆ ਕਰਨ ਦਾ ਸੰਕਲਪ ਲਿਆ ਸੀ, ਉਹੀ ਭਰਾ ਹੈਵਾਨ ਬਣ ਕੇ ਭੈਣ ਨੂੰ ਕਦੇ ਬੰਨ੍ਹ ਕੇ ਦਰਖਤ ਨਾਲ ਲਟਕਾ ਕੇ ਤਾਂ ਕਦੇ ਜ਼ਮੀਨ ’ਤੇ ਘੜੀਸਦੇ ਹੋਏ ਬੁਰੀ ਤਰ੍ਹਾਂ ਕੁੱਟ ਰਹੇ ਹਨ। 

 

PunjabKesari

ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ

ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਲੀਰਾਜਪੁਰ ਪੁਲਸ ਐਕਸ਼ਨ ’ਚ ਆਈ। ਪੁਲਸ ਨੇ ਕਾਰਵਾਈ ਕਰਦੇ ਹੋਏ ਕੁੱਟਮਾਰ ਕਰਨ ਵਾਲੇ ਕੁੜੀ ਦੇ ਤਿੰਨਾਂ ਭਰਾਵਾਂ- ਕਾਰਮ, ਦਿਨੇਸ਼ ਅਤੇ ਉਦਾ ਨੂੰ ਗ੍ਰਿਫ਼ਤਾਰ ਕਰ ਲਿਆ। ਕੁੜੀ ਨੇ ਫਿਰ ਆਪਣੇ ਹੀ ਪਿਓ ਖ਼ਿਲਾਫ਼ ਵੀ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਪਿਓ ਕੇਲਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ– ਗੂਗਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, 'OK Google' ਬੋਲਦੇ ਹੀ ਸ਼ੁਰੂ ਹੋ ਜਾਂਦੀ ਹੈ ਰਿਕਾਰਡਿੰਗ

PunjabKesari


author

Rakesh

Content Editor

Related News