ਜਬਰ ਜ਼ਿਨਾਹ ਪੀੜਤਾ ਦੀ ਜਣੇਪੇ ਤੋਂ ਬਾਅਦ ਮੌਤ, ਪਿੰਡ ਦੇ ਨੌਜਵਾਨ ਖ਼ਿਲਾਫ਼ ਮਾਮਲਾ ਦਰਜ
Thursday, Dec 26, 2024 - 06:00 PM (IST)
ਜੈਪੁਰ- ਰਾਜਸਥਾਨ ਦੇ ਡੂੰਗਰਪੁਰ 'ਚ ਨਾਬਾਲਗ ਜਬਰ ਜ਼ਿਨਾਹ ਪੀੜਤਾ ਦੀ ਮੰਗਲਵਾਰ ਰਾਤ ਜਣੇਪੇ ਤੋਂ ਬਾਅਦ ਮੌਤ ਹੋ ਗਈ। ਪੀੜਤਾ ਨੇ ਇਸ ਤੋਂ ਪਹਿਲੇ ਇਕ ਮ੍ਰਿਤਕ ਬੱਚੀ ਨੂੰ ਜਨਮ ਦਿੱਤਾ ਸੀ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਨਾਬਾਲਗਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਸਦਰ ਥਾਣੇ 'ਚ ਉਸੇ ਪਿੰਡ ਦੇ ਰਹਿਣ ਵਾਲੇ 20 ਸਾਲਾ ਨੌਜਵਾਨ ਖ਼ਿਲਾਫ਼ ਜਬਰ ਜ਼ਿਨਾਹ ਦੇ ਦੋਸ਼ 'ਚ ਮਾਮਲਾ ਦਰਜ ਕਰਵਾਇਆ। ਸਦਰ ਥਾਣਾ ਅਧਿਕਾਰੀ ਹਰੇਂਦਰ ਸਿੰਘ ਨੇ ਦੱਸਿਆ ਕਿ ਨਾਬਾਲਗਾ ਨੂੰ ਮੰਗਲਵਾਰ ਨੂੰ ਪੇਟ 'ਚ ਤੇਜ਼ ਦਰਦ ਹੋਣ ਲੱਗਾ, ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਉਸ ਨੂੰ ਦਾਖ਼ਲ ਕਰਵਾਇਆ ਗਿਆ ਅਤੇ ਪਤਾ ਲੱਗਾ ਕਿ ਉਹ 8 ਮਹੀਨੇ ਦੀ ਗਰਭਵਤੀ ਹੈ।
ਸਿੰਘ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਕੁੜੀ ਨੇ 'ਸਮੇਂ ਤੋਂ ਪਹਿਲਾਂ' ਬੱਚੀ ਨੂੰ ਜਨਮ ਦਿੱਤਾ, ਜੋ ਮ੍ਰਿਤ ਪੈਦਾ ਹੋਈ। ਅੱਧੇ ਘੰਟੇ ਬਾਅਦ ਪੀੜਤਾ ਦੀ ਵੀ ਮੌਤ ਹੋ ਗਈ। ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਕਰਮਚਾਰੀਆਂ ਨੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਥਾਣੇ ਤੋਂ ਇਕ ਟੀਮ ਜਾਣਕਾਰੀ ਜੁਟਾਉਣ ਲਈ ਹਸਪਤਾਲ ਪਹੁੰਚੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵਾਲਿਆਂ ਦੀ ਸ਼ਿਕਾਇਤ ਤੋਂ ਬਾਅਦ 20 ਸਾਲਾ ਨੌਜਵਾਨ ਖ਼ਿਲਾਫ਼ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8