ਉਪ ਰਾਸ਼ਟਰਪਤੀ ਨੇ ਖੜਗੇ ਨੂੰ ਮੁੜ ਚਿੱਠੀ ਲਿਖੀ, ਕ੍ਰਿਸਮਿਸ ’ਤੇ ਸੱਦਿਆ ਘਰ

12/24/2023 3:53:37 PM

ਨਵੀਂ ਦਿੱਲੀ (ਭਾਸ਼ਾ)- ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੰਸਦ ਵਿਚ ਵਿਵਸਥਾ ਬਣਾਈ ਰੱਖਣ ਅਤੇ ਵਿਰੋਧੀ ਸੰਸਦ ਮੈਂਬਰਾਂ ਦੀ ਮੁਅੱਤਲੀ ਦੇ ਮੁੱਦੇ ’ਤੇ ਗੱਲਬਾਤ ਲਈ 25 ਦਸੰਬਰ ਨੂੰ ਕ੍ਰਿਸਮਿਸ ਵਾਲੇ ਦਿਨ ਆਪਣੀ ਰਿਹਾਇਸ਼ ’ਤੇ ਬੁਲਾਇਆ ਹੈ। ਉਨ੍ਹਾਂ ਸ਼ਨੀਵਾਰ ਲਿਖੀ ਇੱਕ ਚਿੱਠੀ ’ਚ ਕਿਹਾ ਕਿ ਵਾਰ-ਵਾਰ ਬੇਨਤੀਆਂ ਦੇ ਬਾਵਜੂਦ ਸਰਦ ਰੁੱਤ ਸੈਸ਼ਨ ਦੌਰਾਨ ਮੀਟਿੰਗ ਨਹੀਂ ਹੋ ਸਕੀ।

ਇਹ ਵੀ ਪੜ੍ਹੋ : 52 ਸਾਲਾ ਸ਼ਖ਼ਸ ਨੇ 9 ਸਾਲਾ ਕੁੜੀ ਨੂੰ ਅਗਵਾ ਕਰ ਕੀਤਾ ਰੇਪ, ਫਿਰ ਕਤਲ ਕਰ ਨਹਿਰ 'ਚ ਸੁੱਟੀ ਲਾਸ਼

ਉਪ ਰਾਸ਼ਟਰਪਤੀ ਨੇ ਕਿਹਾ,''ਹਾਊਸ ਵਿੱਚ ਵਿਘਨ ਜਾਣਬੁੱਝ ਕੇ ਅਤੇ ਰਣਨੀਤੀ ਦੇ ਹਿੱਸੇ ਵਜੋਂ ਸੀ। ਮੈਂ ਇਸ ਮਾਮਲੇ ਵਿੱਚ ਮੁੱਖ ਵਿਰੋਧੀ ਪਾਰਟੀ ਦੀ ਪਹਿਲਾਂ ਤੋਂ ਯੋਜਨਾਬੱਧ ਭੂਮਿਕਾ ਦਾ ਜ਼ਿਕਰ ਕਰ ਕੇ ਤੁਹਾਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ ਪਰ ਜਦੋਂ ਵੀ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਮੌਕਾ ਮਿਲੇਗਾ, ਮੈਂ ਜ਼ਰੂਰ ਤੁਹਾਡੇ ਨਾਲ ਇਸ ਨੂੰ ਸਾਂਝਾ ਕਰਾਂਗਾ।'' ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਖੜਗੇ ਨੂੰ ਇੱਕ ਤਾਜ਼ਾ ਚਿਠੀ ਵਿੱਚ ਧਨਖੜ ਨੇ ਲਿਖਿਆ ਹੈ,''ਸਾਨੂੰ ਅੱਗੇ ਵਧਣ ਦੀ ਲੋੜ ਹੈ। 25 ਦਸੰਬਰ ਜਾਂ ਆਪਣੀ ਸਹੂਲਤ ਦੇ ਕਿਸੇ ਵੀ ਦਿਨ ਤੁਸੀਂ ਮੇਰੀ ਰਿਹਾਇਸ਼ ਵਿਖੇ ਆਓ। ਅਸੀਂ ਗੱਲਬਾਤ ਕਰਾਂਗੇ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News