ਉੱਪ ਰਾਸ਼ਟਰਪਤੀ ਧਨਖੜ ਨੇ ਸੈਨਿਕ ਸਕੂਲ ਦਾ ਕੀਤਾ ਉਦਘਾਟਨ
Saturday, Sep 07, 2024 - 01:55 PM (IST)
ਗੋਰਖਪੁਰ (ਭਾਸ਼ਾ)- ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਸ਼ਨੀਵਾਰ ਨੂੰ ਗੋਰਖਪੁਰ 'ਚ ਉੱਤਰ ਪ੍ਰਦੇਸ਼ ਸੈਨਿਕ ਸਕੂਲ ਦਾ ਉਦਘਾਟਨ ਕੀਤਾ। 49 ਏਕੜ ਖੇਤਰ 'ਚ ਫੈਲੇ ਇਸ ਸਕੂਲ ਦਾ ਨਿਰਮਾਣ 176 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਉਦਘਾਟਨ ਸਮਾਰੋਹ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਧਨਖੜ ਦੇ ਸਵੇਰੇ ਗੋਰਖਪੁਰ ਪਹੁੰਚਣ 'ਤੇ ਯੋਗੀ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਉੱਪ ਰਾਸ਼ਟਰਪਤੀ ਦਫ਼ਤਰ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਅੱਜ ਗੋਰਖਪੁਰ ਆਉਣ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਪੇਂਡੂ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਅਤੇ ਹੋਰ ਮਸ਼ਹੂਰ ਵਿਅਕਤੀਆਂ ਨੇ ਮਾਨਯੋਗ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਡਾ. ਸੁਦੇਸ਼ ਧਨਖੜ ਦਾ ਸਵਾਗਤ ਕੀਤਾ।''
'ਨੌਜਵਾਨਾਂ ਨੂੰ ਸਿੱਖਿਆ, ਦੇਸ਼ ਦੀ ਰੱਖਿਆ' ਨਾਲ ਸਥਾਪਤ ਇਸ ਸਕੂਲ 'ਚ ਜਮਾਤ 6 ਤੋਂ 12 ਤੱਕ ਵਿਦਿਆਰਥੀ-ਵਿਦਿਆਰਥਣਾਂ ਨੂੰ ਰਿਹਾਇਸ਼ੀ ਸਹੂਲਤ ਦੇ ਅਧੀਨ ਸਿੱਖਿਆ ਪ੍ਰਦਾਨ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ। ਪ੍ਰਵੇਸ਼ ਪ੍ਰੀਖਿਆ ਰਾਹੀਂ ਜਮਾਤ 6 ਅਤੇ 9 'ਚ ਦਾਖ਼ਲਾ ਲੈਣ ਤੋਂ ਬਾਅਦ ਸਕੂਲ 'ਚ ਪਹਿਲੀ ਜੁਲਾਈ ਤੋਂ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ। ਪਹਿਲੇ ਪੜਾਅ 'ਚ ਇਸ ਸਕੂਲ 'ਚ ਜਮਾਤ 6 ਅਤੇ 9 'ਚ 84-84 ਵਿਦਿਆਰਥੀਆਂ ਨੂੰ ਪ੍ਰਵੇਸ਼ ਦਿੱਤਾ ਗਿਆ ਹੈ। ਇਨ੍ਹਾਂ 'ਚ 40 ਵਿਦਿਆਰਥਣਾਂ ਅਤੇ 128 ਵਿਦਿਆਰਥੀ ਸ਼ਾਮਲ ਹਨ। ਸੈਨਿਕ ਸਕੂਲ 'ਚ ਵਿਦਿਆਰਥੀ-ਵਿਦਿਆਰਥਣਾਂ ਲਈ ਵੱਖ-ਵੱਖ ਕੰਪਲੈਕਸ ਹਨ। ਸਕੂਲ ਦਾ ਪ੍ਰਸ਼ਾਸਨਿਕ ਭਵਨ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾ ਦਾ ਦਰਸ਼ਨ ਕਰਵਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8