ਦਿੱਲੀ, ਗੁਜਰਾਤ ਸਣੇ ਇਨ੍ਹਾਂ ਸੂਬਿਆਂ ’ਚ ਭਾਰੀ ਬਾਰਿਸ਼ ਦੀ ਚਿਤਾਵਨੀ, IMD ਨੇ ਜਾਰੀ ਕੀਤਾ ਓਰੇਂਜ ਅਲਰਟ

Tuesday, Sep 13, 2022 - 08:43 PM (IST)

ਨੈਸ਼ਨਲ ਡੈਸਕ– ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਆਪਣੇ ਤਾਜ਼ਾ ਬੁਲੇਟਿਨ ’ਚ ਕਈ ਸੂਬਿਆਂ ਲਈ ਬਹੁਤ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਆਈ.ਐੱਮ.ਡੀ. ਮੁਤਾਬਕ, 15 ਸਤੰਬਰ ਤਕ ਮਹਾਰਾਸ਼ਟਰ ਅਤੇ ਗੁਜਰਾਤ ’ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੋਆ ’ਚ 16 ਸਤੰਬਰ ਤਕ ਭਾਰੀ ਬਾਰਿਸ਼ ਹੋ ਸਕਦੀ ਹੈ। 14 ਅਤੇ 15 ਸਤੰਬਰ ਨੂੰ ਰਾਜਸਥਾਨ ’ਚ ਅਤੇ 15 ਤੋਂ 17 ਸਤੰਬਰ ਤਕ ਉੱਤਰ-ਪ੍ਰਦੇਸ਼ ’ਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਮੰਗਲਵਾਰ ਸਵੇਰੇ ਭਾਰੀ ਬਾਰਿਸ਼ ਹੋਈ। ਆਈ.ਐੱਮ.ਡੀ. ਨੇ ਮੁੰਬਈ ’ਚ ਰਾਏਗੜ੍ਹ, ਰਤਨਾਗਿਰੀ ਅਤੇ ਸਤਾਰਾ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਤਿੰਨ ਜ਼ਿਲ੍ਹਿਆਂ ’ਚ ਵੱਖ-ਵੱਖ ਸਥਾਨਾਂ ’ਤੇ ਭਾਰੀ ਬਾਰਿਸ਼ ਦਾ ਅਨੁਮਾਨ ਜਤਾਇਆ ਗਿਆ ਹੈ। 

ਮੁੰਬਈ ’ਚ ਮੌਸਮ ਵਿਭਾਗ ਦੇ ਸਾਂਤਾਕਰੂਜ਼ ਵੇਧਸ਼ਾਲਾ ਨੇ 24 ਘੰਟੇ ’ਚ ਮੰਗਲਵਾਰ ਨੂੰ ਸਵੇਰੇ ਸਾਢੇ 8 ਵਜੇ ਤਕ 93.4 ਮਿਲੀਮੀਟਰ ਬਾਰਿਸ਼ ਦਰਜ ਕੀਤੀ, ਜੋ ਮੌਜੂਦਾ ਮਾਨਸੂਨ ਦੇ ਮੌਸਮ ’ਚ ਇਥੇ ਭਾਰੀ ਬਾਰਿਸ਼ ਦਾ ਇਕ ਹੋਰ ਦੌਰ ਹੈ। ਆਈ.ਐੱਮ.ਡੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਕੋਲਾਬਾ ਵੇਧਸ਼ਾਲਾ ਨੇ ਇਸੇ ਮਿਆਦ ਦੌਰਾਨ 59.2 ਮਿਲੀਮੀਟਰ ਬਾਰਿਸ਼ ਦਰਜ ਕੀਤੀ। ਆਈ.ਐੱਮ.ਡੀ. ਨੇ ਮੰਗਲਵਾਰ ਨੂੰ ਮੁੰਬਈ ’ਚ ਮਧਮ ਬਾਰਿਸ਼ ਅਤੇ ਗੁਆਂਡੀ ਰਾਏਗੜ੍ਹ ’ਚ ਭਾਰੀ ਬਾਰਿਸ਼ ਦਾ ਅਨੁਮਾਨ ਜਤਾਇਆ ਹੈ। 

ਦਿੱਲੀ ’ਚ ਮੰਗਲਵਾਰ ਨੂੰ 23.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਮੌਸਮ ਵਿਭਾਗ ਨੇ ਦਿਨ ’ਚ ਸ਼ਹਿਰ ’ਚ ਹਲਕੀ ਬਾਰਿਸ਼ ਹੋਣ ਦੇ ਨਾਲ ਆਸਮਾਨ ’ਚ ਬੱਦਲ ਛਾਏ ਰਹਿਣ ਦਾ ਅਨੁਮਾਨ ਲਗਾਇਆ। 

ਗੁਜਰਾਤ ’ਚ 3 ਦਿਨਾਂ ਤੋਂ ਬਾਰਿਸ਼ ਦਾ ਕਹਿਰ ਜਾਰੀ
ਗੁਜਰਾਤ ’ਚ ਗਿਰ ਸੋਮਨਾਥ ਦੇ ਸੂਤਰਪੜਾ ’ਚ ਮੰਗਲਵਾਰ ਨੂੰ 114 ਮਿ.ਮੀ. ਅਤੇ ਮੌਸਮ ਵਿਭਾਗ ਨੇ ਸੂਬੇ ’ਚ ਹੁਣ ਤਕ ਕੁੱਲ ਮੌਸਮੀ ਬਾਰਿਸ਼ 109.48 ਫੀਸਦੀ ਤੋਂ ਜ਼ਿਆਦਾ ਦਰਜ ਕੀਤੀ ਹੈ। ਅਧਿਕਾਰਤ ਅੰਕੜਿਆਂ ਮੁਤਾਬਕ, ਸਵੇਰੇ 6 ਵਜੇ ਤੋਂ ਦੁਪਹਿਰ 2ਵਜੇ ਤਕ ਗਿਰ-ਸੋਮਨਾਥ ਦੇ ਸੂਤਰਪੜਾ ’ਚ 114 ਮਿ.ਮੀ., ਵੇਰਾਵਲ ’ਚ 68 ਮਿ.ਮੀ. ਅਤੇ ਹੋਰ 57 ਤਾਲੁਕਾਓਂ ’ਚ 1 ਮਿ.ਮੀ. ਤੋਂ 62 ਮਿ.ਮੀ. ਬਾਰਿਸ਼ ਰਿਕਾਰਡ ਕੀਤੀ ਗਈ ਹੈ। ਰਾਜ ਐਮਰਜੈਂਸੀ ਓਪਰੇਸ਼ਨ ਸੈਂਟਰ (ਐੱਸ.ਈ.ਓ.ਸੀ.) ਮੁਤਾਬਕ, ਪਿਛਲੇ 24 ਘੰਟਿਆਂ ਦੌਰਾਨ ਸਵੇਰੇ 6 ਵਜੇ ਤਕ 33 ਜ਼ਿਲ੍ਹਿਆਂ ਦੇ 219 ਤਾਲੁਕਾਓਂ ’ਚ ਬਾਰਿਸ਼ ਹੋਈ। 


Rakesh

Content Editor

Related News