ਵੈਂਕਈਆ ਨਾਇਡੂ ਨੇ ਰਾਜ ਸਭਾ ਮੈਂਬਰਾਂ ਨੂੰ ਸਮੇਂ ''ਤੇ ਸਦਨ ''ਚ ਆਉਣ ਦੀ ਦਿੱਤੀ ਸਲਾਹ

Wednesday, Nov 27, 2019 - 03:29 PM (IST)

ਵੈਂਕਈਆ ਨਾਇਡੂ ਨੇ ਰਾਜ ਸਭਾ ਮੈਂਬਰਾਂ ਨੂੰ ਸਮੇਂ ''ਤੇ ਸਦਨ ''ਚ ਆਉਣ ਦੀ ਦਿੱਤੀ ਸਲਾਹ

ਨਵੀਂ ਦਿੱਲੀ— ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਮੈਂਬਰਾਂ ਨੂੰ ਸਮੇਂ 'ਤੇ ਸਦਨ 'ਚ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਿਸੇ ਮੈਂਬਰ ਵਿਸ਼ੇਸ਼ ਲਈ ਇਹ ਗੱਲ ਨਹੀਂ ਕਹੀ ਹੈ। ਨਾਇਡੂ ਨੇ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਸਦਨ ਮੇਜ਼ 'ਤੇ ਰੱਖੇ ਜਾਣ ਤੋਂ ਬਾਅਦ ਵੀ ਕੁਝ ਮੈਂਬਰਾਂ ਦੇ ਸਦਨ 'ਚ ਆਉਂਦੇ ਰਹਿਣ 'ਤੇ ਇਹ ਸਲਾਹ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜ਼ਰੂਰਤ ਹੋਣ 'ਤੇ ਮੈਂਬਰ ਗੈਲਰੀ 'ਚ ਜਾ ਕੇ ਆਪਸ 'ਚ ਗੱਲ ਕਰ ਸਕਦੇ ਹਨ ਅਤੇ ਫਿਰ ਸਦਨ 'ਚ ਆ ਸਕਦੇ ਹਨ। ਸਿਫ਼ਰਕਾਲ ਸ਼ੁਰੂ ਕਰਦੇ ਹੀ ਭਾਜਪਾ ਦੇ ਵਿਜੇ ਗੋਇਲ ਵਿਵਸਥਾ ਦਾ ਪ੍ਰਸ਼ਨ ਚੁੱਕਦੇ ਹੋਏ ਕੁਝ ਬੋਲਣ ਲੱਗੇ। ਉਨ੍ਹਾਂ ਨਾਲ ਭਾਜਪਾ ਦੇ ਕੁਝ ਹੋਰ ਮੈਂਬਰ ਜ਼ੋਰ-ਜ਼ੋਰ ਨਾਲ ਬੋਲਣ ਲੱਗ ਗਏ। ਇਸ ਦੇ ਵਿਰੋਧ 'ਚ ਕਾਂਗਰਸ ਦੇ ਵੀ ਕੁਝ ਮੈਂਬਰ ਬੋਲਣ ਲੱਗੇ, ਜਿਸ 'ਤੇ ਨਾਇਡੂ ਨੇ ਕਿਹਾ ਕਿ ਕੋਈ ਮੈਂਬਰ ਬਿਨਾਂ ਸਪੀਕਰ ਦੇ ਆਦੇਸ਼ ਦੇ ਨਹੀਂ ਬੋਲ ਸਕਦਾ ਹੈ।

ਉਨ੍ਹਾਂ ਨੇ ਗੋਇਲ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸੱਤਾ ਪੱਖ ਹੋਵੇ ਜਾਂ ਵਿਰੋਧੀ ਧਿਰ ਦਾ ਮੈਂਬਰ ਹੋਵੇ, ਸਾਰਿਆਂ ਨੂੰ ਸਪੀਕਰ ਦੇ ਆਦੇਸ਼ 'ਤੇ ਹੀ ਬੋਲਣਾ ਹੋਵੇਗਾ। ਸਪੀਕਰ ਨੇ ਇਸ ਤੋਂ ਬਾਅਦ ਸਿਫ਼ਰਕਾਲ ਦੇ ਸ਼ਾਂਤੀਪੂਰਨ ਸੰਪੰਨ ਹੋਣ ਅਤੇ ਇਸ 'ਚ 19 ਮੈਂਬਰਾਂ ਦੇ ਆਪਣੀ ਗੱਲ ਰੱਖਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਨਾਲ ਮੈਂਬਰਾਂ ਨੇ ਅੱਜ ਆਪਣੀ ਗੱਲ ਰੱਖੀ ਹੈ, ਉਸੇ ਤਰ੍ਹਾਂ ਨਾਲ ਸਦਨ ਦੀ ਕਾਰਵਾਈ ਚੱਲਣੀ ਚਾਹੀਦੀ। ਸਦਨ ਤੋਂ ਸਹੀ ਸੰਦੇਸ਼ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਮੈਂਬਰਾਂ ਨੂੰ ਇਸ ਪਰੰਪਰਾ ਨੂੰ ਬਣਾਏ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਿਫ਼ਰਕਾਲ 'ਚ ਇਕ-ਦੂਜੇ 'ਤੇ ਦੋਸ਼ ਨਹੀਂ ਲਗਾਉਣੇ ਚਾਹੀਦੇ।


author

DIsha

Content Editor

Related News