ਉਪ-ਰਾਸ਼ਟਰਪਤੀ ਵੈਂਕੀਆ ਨਾਇਡੂ ਪਹੁੰਚੇ ਲਖਨਊ, ਗਵਰਨਰ-ਸੀ.ਐੈੱਮ. ਨੇ ਕੀਤਾ ਸਵਾਗਤ
Wednesday, Jan 24, 2018 - 02:35 PM (IST)

ਲਖਨਊ— ਉਪ ਰਾਸ਼ਟਰਪਤੀ ਐੈੱਮ. ਵੈਂਕੀਆ ਨਾਇਡੂ ਹਵਾਈ ਸੈਨਾ ਦੇ ਵਿਸ਼ੇਸ਼ ਜਹਾਜ 'ਚ ਲਖਨਊ ਪਹੁੰਚ ਗਏ ਹਨ। ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਰਾਜਪਾਲ ਰਾਮ ਨਾਈਕ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਸਮੇਤ ਕਈ ਸੀਨੀਅਰ ਨੇਤਾਵਾਂ ਨੇ ਕੀਤਾ।
ਜਾਣਕਾਰੀ ਅਨੁਸਾਰ ਨਾਇਡੂ ਹਵਾਈ ਅੱਡੇ ਤੋਂ ਸਿੱਧੇ ਅਵਧ ਸ਼ਿਲਪ ਪਿੰਡ ਪਹੁੰਚਣਗੇ। ਜਿਥੇ ਉਹ 'ਯੂ.ਪੀ. ਦਿਵਸ' ਦਾ ਉਦਘਾਟਨ ਕਰਨਗੇ। ਉਹ ਕਈ ਯੋਜਨਾਵਾਂ ਦਾ ਲੋਕਭਾਗ ਅਤੇ ਉਦਘਾਟਨ ਵੀ ਕਰਨਗੇ। ਦੁਪਹਿਰ ਦਾ ਭੋਜਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਨਾਲ ਉਨ੍ਹਾਂ ਦੇ ਸਰਕਾਰੀ ਰਿਹਾਇਸ਼ 'ਚ ਠਹਿਰਨ ਤੋਂ ਬਾਅਦ ਉਹ ਦਿੱਲੀ ਵਾਪਸੀ ਕਰਨਗੇ।