CM ਹੇਮੰਤ ਸੋਰੇਨ ਦੀ ਪਹਿਲ: ਨੇਪਾਲ ਤੋਂ ਪਰਤਣਗੇ 26 ਪ੍ਰਵਾਸੀ ਮਜ਼ਦੂਰ, ਨੇਪਾਲ ਸਰਕਾਰ ਨੇ ਦਿੱਤੀ ਮਨਜ਼ੂਰੀ
Saturday, May 22, 2021 - 01:29 AM (IST)
ਰਾਂਚੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਸਕਾਰਾਤਮਕ ਪਹਿਲ ਨੇ ਅਸਰ ਵਿਖਾਇਆ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸੰਵੇਦਨਸ਼ੀਲਤਾ ਦੇ ਨਾਲ ਸਰਕਾਰ ਨੇ ਪਹਿਲਾਂ ਵੀ ਕਈ ਕਦਮ ਚੁੱਕੇ ਹਨ। ਉਸੇ ਕੜੀ ਵਿੱਚ ਮੁੱਖ ਮੰਤਰੀ ਦੀ ਪਹਿਲ 'ਤੇ ਸਰਕਾਰ ਨੇ ਨੇਪਾਲ ਵਿੱਚ ਕੰਮ ਕਰਣ ਵਾਲੇ 26 ਪ੍ਰਵਾਸੀ ਮਜ਼ਦੂਰਾਂ ਦੀ ਸਹੀ ਸਲਾਮਤ ਵਾਪਸੀ ਦੀ ਦਿਸ਼ਾ ਵਿੱਚ ਤੇਜ਼ ਰਫ਼ਤਾਰ ਨਾਲ ਐਕਸ਼ਨ ਲਿਆ। ਇਸ ਸੰਬੰਧ ਵਿੱਚ ਨੇਪਾਲ ਸਰਕਾਰ ਦੇ ਸਮਰੱਥ ਅਧਿਕਾਰੀਆਂ ਨਾਲ ਰਾਜ ਸਰਕਾਰ ਨੇ ਗੱਲ ਕੀਤੀ। ਜਿਸ ਤੋਂ ਬਾਅਦ ਨੇਪਾਲ ਵਿੱਚ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਕੱਲ ਵਾਪਸੀ ਹੋਣ ਜਾ ਰਹੀ ਹੈ।
ਦੱਸ ਦਈਏ ਕਿ ਨੇਪਾਲ ਗਏ ਇਨ੍ਹਾਂ ਮਜ਼ਦੂਰਾਂ ਨੇ ਸਰਕਾਰ ਤੋਂ ਵਤਨ ਵਾਪਸ ਆਉਣ ਦੀ ਇੱਛਾ ਜਤਾਈ ਸੀ। ਉਨ੍ਹਾਂ ਕਿਹਾ ਸੀ ਕਿ ਉਹ ਵਾਪਸ ਆਉਣਾ ਚਾਹੁੰਦੇ ਹਨ ਪਰ ਆਉਣ ਦੇ ਕੋਈ ਸਰੋਤ ਨਹੀਂ ਮਿਲ ਰਹੇ ਹਨ। ਰਾਜ ਸਰਕਾਰ ਨੇ ਇਸ ਦਿਸ਼ਾ ਵਿੱਚ ਤਤਪਰਤਾ ਨਾਲ ਕਾਰਵਾਈ ਕੀਤੀ। ਦੁਮਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਵਾਹਨ ਨੂੰ ਨੇਪਾਲ ਭੇਜਿਆ ਗਿਆ। ਬੱਸ ਦੀ ਰਵਾਨਗੀ ਤੋਂ ਪਹਿਲਾਂ ਹੀ ਨੇਪਾਲ ਸਰਕਾਰ ਦੀ ਮਨਜ਼ੂਰੀ ਪ੍ਰਾਪਤ ਕਰ ਲਈ ਗਈ ਹੈ। ਨੇਪਾਲ ਤੋਂ ਵਾਪਸ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਦੁਮਕਾ ਦੇ ਇੰਡੋਰ ਸਟੇਡੀਅਮ ਵਿੱਚ ਲਿਆਇਆ ਜਾਵੇਗਾ। ਜਿੱਥੇ ਇਨ੍ਹਾਂ ਦੇ ਸਿਹਤ ਦੀ ਜਾਂਚ ਕੀਤੀ ਜਾਵੇਗੀ, ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਮੰਜ਼ਿਲ ਤੱਕ ਭੇਜਿਆ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।