ਮੀਂਹ ਕਾਰਨ ਤਬਾਹੀ, ਸ਼ਿਮਲਾ ’ਚ ਜ਼ਮੀਨ ਖਿਸਕਣ ਕਾਰਨ 3 ਵਾਹਨ ਦੱਬੇ

Monday, Jul 29, 2024 - 01:59 PM (IST)

ਸ਼ਿਮਲਾ- ਰਾਜਧਾਨੀ ਸ਼ਿਮਲਾ ’ਚ ਸ਼ਨੀਵਾਰ ਦੇਰ ਰਾਤ ਪਏ ਮੀਂਹ ਕਾਰਨ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ। ਇਸ ਦੌਰਾਨ ਸ਼ਿਮਲਾ ਦੇ ਪੰਥਾਘਾਟੀ ’ਚ ਜ਼ਮੀਨ ਖਿਸਕਣ ਕਾਰਨ ਵਾਹਨ ਦੱਬੇ ਗਏ। ਦੱਸਿਆ ਜਾ ਰਿਹਾ ਹੈ ਕਿ ਪੰਥਾਘਾਟੀ ਦੇ ਨਾਲ ਮੁੱਖ ਸੜਕ ਕਿਨਾਰੇ ਲੋਕਾਂ ਨੇ ਵਾਹਨਾਂ ਨੂੰ ਪਾਰਕ ਕੀਤਾ ਸੀ। 

ਰਾਤ ਸਮੇਂ ਪਏ ਮੀਂਹ ਕਾਰਨ ਇੱਥੇ ਜ਼ਮੀਨ ਖਿਸਕ ਗਈ। ਇਸ ਦੌਰਾਨ ਸੜਕ ਕਿਨਾਰੇ ਖੜ੍ਹੇ 2-3 ਵਾਹਨ ਪੂਰੀ ਤਰ੍ਹਾਂ ਤਬਾਹ ਗਏ। ਇਨ੍ਹਾਂ ਵਾਹਨਾਂ ਦੇ ਦੱਬਣ ਨਾਲ ਵਾਹਨ ਮਾਲਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਨਗਰ ਨਿਗਮ ਸ਼ਿਮਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨ ਪਾਰਕ ਕਰਦੇ ਸਮੇਂ ਖਾਸ ਧਿਆਨ ਰੱਖਣ। ਜ਼ਮੀਨ ਖਿਸਕਣ ਵਾਲੇ ਖੇਤਰਾਂ ’ਚ ਵਾਹਨ ਪਾਰਕ ਨਾ ਕੀਤੇ ਜਾਣ। 

ਓਧਰ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਵਲੋਂ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਅੱਜ ਤੋਂ ਲਗਾਤਾਰ 7 ਦਿਨਾਂ ਤੱਕ ਮੋਹਲੇਧਾਰ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਬਾਕੀ ਹਿੱਸਿਆਂ ਵਿਚ ਦੱਖਣੀ-ਪੱਛਮੀ ਮਾਨਸੂਨ ਦੇ ਅੱਗੇ ਵੱਧਣ ਲਈ ਹਾਲਾਤ ਅਨੁਕੂਲ ਹਨ।


Tanu

Content Editor

Related News