ਬਾਰਾਤੀਆ ਨਾਲ ਭਰਿਆ ਵਾਹਨ ਖੱਡ ''ਚ ਡਿੱਗਿਆ, 3 ਦੀ ਮੌਤ

Saturday, Oct 05, 2024 - 03:09 PM (IST)

ਦੇਹਰਾਦੂਨ (ਵਾਰਤਾ)- ਉੱਤਰਾਖੰਡ ਦੇ ਪੌੜੀ ਜ਼ਿਲ੍ਹੇ 'ਚ ਸ਼ੁੱਕਰਵਾਰ ਸ਼ਾਮ ਨੂੰ ਬਾਰਾਤੀਆਂ ਨਾਲ ਭਰਿਆ ਇਕ ਵਾਹਨ ਬੇਕਾਬੂ ਹੋ ਕੇ ਡੂੰਘੀ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਤਿੰਨ ਹੋਰ ਜ਼ਖਮੀ ਹੋ ਗਏ। ਗੰਭੀਰ ਰੂਪ ਨਾਲ ਜ਼ਖਮੀ 3 ਲੋਕਾਂ ਨੂੰ ਦੇਹਰਾਦੂਨ ਅਤੇ 7 ਨੂੰ ਕੋਟਦਵਾਰ ਦੇ ਬੇਸ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਲੈਂਸਡੌਨ ਇਲਾਕੇ 'ਚ ਡੇਰਿਆਖਾਲ-ਰਿਖਨੀਖਾਲ ਮੋਟਰ ਮਾਰਗ 'ਤੇ ਪਿੰਡ ਨੌਗਾਓਂ ਨੇੜੇ ਬਾਰਾਤੀਆ ਨਾਲ ਭਰਿਆ ਮੈਕਸ ਵਾਹਨ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗਾ। ਵਾਹਨ 'ਚ ਇਕ ਬੱਚੇ ਸਮੇਤ 14 ਲੋਕ ਸਵਾਰ ਸਨ। ਹਾਦਸੇ ਦਾ ਕਾਰਨ ਵਾਹਨ ਦਾ ਓਵਰਲੋਡ ਹੋਣਾ ਅਤੇ ਸੜਕ ਦਾ ਤੰਗ ਹੋਣਾ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਅਨੁਸਾਰ ਬਾਰਾਤ 'ਚ ਸ਼ਾਮਲ ਨੌਜਵਾਨ ਨੇ ਜ਼ਬਰਨ ਗੱਡੀ ਚਲਾਉਣ ਦੀ ਜਿੱਦ ਕੀਤੀ ਸੀ। ਡਰਾਈਵਰ ਨੂੰ ਡਰਾਈਵਿੰਗ ਸੀਟ ਤੋਂ ਹਟਾ ਕੇ ਉਹ ਖ਼ੁਦ ਵਾਹਨ ਚਲਾ ਰਿਹਾ ਸੀ। ਕਰੀਬ ਡੇਢ ਕਿਲੋਮੀਟਰ ਚੱਲਣ 'ਤੇ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ।

ਦੱਸਿਆ ਜਾਂਦਾ ਹੈ ਕਿ ਕੋਟਦਵਾਰ ਤੋਂ ਲਗਭਗ 60 ਕਿਲੋਮੀਟਰ ਦੂਰ ਜੈਹਰੀਖਾਲ ਬਲਾਕ ਦੀ ਗ੍ਰਾਮ ਸਭਾ ਲਵੀਂਠਾ ਦੇ ਗੁਨਿਆਲ ਪਿੰਡ ਤੋਂ ਇਕ ਬਾਰਾਤ ਰਿਖਨੀਖਾਲ ਬਲਾਕ ਦੇ ਪਿੰਡ ਬਸੜਾ ਗਈ ਸੀ। ਸ਼ਾਮ ਕਰੀਬ 6.30 ਵਜੇ ਬਾਰਾਤ ਲਾੜੀ ਨੂੰ ਲੈ ਕੇ ਆ ਰਹੀ ਸੀ। ਬਾਰਾਤ 'ਚ ਸ਼ਾਮਲ ਇਕ ਮੈਕਸ ਡੇਰਿਆਖਾਲ ਤੋਂ ਕਰੀਬ 21 ਕਿਲੋਮੀਟਰ ਪਹਿਲੇ ਬੇਕਾਬੂ ਹੋ ਕੇ ਖੱਡ 'ਚ ਜਾ ਡਿੱਗੀ। ਹਾਦਸੇ 'ਚ ਗੁਨਿਆਲ ਪਿੰਡ ਵਾਸੀ ਮੁਕੇਸ਼, ਕਲਾਲ ਘਾਟੀ ਵਾਸੀ ਨੂਤਨ ਗੁਸਾਂਈ ਅਤੇ ਧੀਰਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਖ਼ਮੀਆਂ ਨੂੰ 108 ਸੇਵਾ ਸਮੇਤ ਹੋਰ ਵਾਹਨਾਂ ਤੋਂ ਕੋਟਦਵਾਰ ਬੇਸ ਹਸਪਤਾਲ ਭੇਜਿਆ। ਲੈਂਸਡੌਨ ਕੋਤਵਾਲੀ ਇੰਚਾਰਜ ਮੁਹੰਮਦ ਅਕਰਮ ਨੇ ਦੱਸਿਆ ਕਿ ਜਿਸ ਜਗ੍ਹਾ ਹਾਦਸਾ ਹੋਇਆ, ਉੱਥੇ ਸੜਕ ਕਾਫ਼ੀ ਤੰਗ ਹੈ। ਜ਼ਖ਼ਮੀਆਂ 'ਚ ਅਦਵੈਤ ਰਾਵਤ, ਆਯੂਸ਼ ਨੇਗੀ, ਸੁਰਤੀ ਦੇਵੀ, ਨਰੇਂਦਰ ਸਿੰਘ, ਸਰਦਾਰ ਸਿੰਘ ਨੇਗੀ, ਸ਼ਿਵ ਨੰਦਨ, ਕਲਿਆਣ ਸਿੰਘ, ਦਿਨੇਸ਼ ਚੰਦ, ਪ੍ਰੀਤੀ ਰਾਵਤ, ਦੀਪਤੀ ਰਾਵਤ ਸ਼ਾਮਲ ਹਨ। ਗੰਭੀਰ ਰੂਪ ਨਾਲ ਜ਼ਖ਼ਮੀ ਸਰਦਾਰ ਸਿੰਘ, ਨਰੇਂਦਰ ਸਿੰਘ ਅਤੇ ਕਲਿਆਣ ਸਿੰਘ ਨੂੰ ਦੇਹਰਾਦੂਨ ਰੈਫਰ ਕੀਤਾ ਗਿਆ ਹੈ। ਇਸ ਵਿਚ ਵਿਧਾਇਕ ਦਿਲੀਪ ਸਿੰਘ ਰਾਵਤ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਜਾਣਿਆ ਅਤੇ ਡਾਕਟਰਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News