JNU ਕੈਂਪਸ 'ਚ VC ਜਗਦੀਸ਼ ਕੁਮਾਰ ਦੀ ਗੱਡੀ 'ਤੇ ਹਮਲਾ, ਕੁੱਟਮਾਰ ਕਰਨ ਦੀ ਕੋਸ਼ਿਸ਼
Saturday, Dec 14, 2019 - 09:42 PM (IST)

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਐੱਮ. ਜਗਦੀਸ਼ ਕੁਮਾਰ ਦੀ ਕਾਰ 'ਤੇ ਯੂਨੀਵਰਸਿਟੀ ਪਰਿਸਰ ਦੇ ਅੰਦਰ ਹੀ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਹਮਲਾ ਕਰ ਦਿੱਤਾ। ਇਹ ਗੱਲ ਖੁਦ ਜਗਦੀਸ਼ ਕੁਮਾਰ ਨੇ ਦੱਸੀ। ਉਨ੍ਹਾਂ ਕਿਹਾ ਕਿ ਇਹ ਦੇਖਣ ਆਰਟਸ ਐਂਡ ਅਸਥੈਟਿਕਸ ਸਕੂਲ ਗਿਆ ਸੀ ਕਿ ਪ੍ਰੀਖਿਆ ਕਿਵੇ ਚੱਲ ਰਹੀ ਹੈ। ਜਦੋਂ ਮੈਂ ਪ੍ਰਸ਼ਾਸਨ ਖੰਡ ਵੱ ਵਾਪਸ ਆ ਰਿਹਾ ਸੀ, 15 ਤੋਂ 20 ਵਿਦਿਆਰਥੀਆਂ ਨੇ ਮੈਨੂੰ ਘੇਰ ਲਿਆ, ਇਤਰਜ਼ਾਯੋਗ ਸ਼ਬਦ ਕਹੇ ਅਤੇ ਮੇਰੇ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਦੀ ਕਾਰ ਦੀ ਸ਼ੀਸ਼ਾ ਟੁੱਟ ਗਿਆ।
ਕੁਮਾਰ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਅਤੇ ਆਮ ਕੱਪੜਿਆਂ 'ਚ ਤਾਇਨਾਤ ਪੁਲਸ ਕਰਮਚਾਰੀਆਂ ਨੇ ਮੈਨੂੰ ਬਚਾ ਲਿਆ। ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਜੇ.ਐੱਨ.ਯੂ. ਪ੍ਰਸ਼ਾਸਨ ਨੇ ਵਿਦਿਆਰਥੀਆਂ ਨਾਲ ਫੀਸ ਵਾਧੇ 'ਤੇ ਬੈਠਕ ਸੱਦੀ ਸੀ। ਦਰਅਸਲ ਅੰਦੋਲਨ ਤੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਵਿਦਿਆਰਥੀਆਂ ਨੇ ਫੀਸ ਵਾਧੇ ਖਿਲਾਫ ਪਹਿਲੇ ਦਿਨ ਪ੍ਰੀਖਿਆਵਾਂ ਦਾ ਬਾਈਕਾਟ ਕੀਤਾ ਸੀ।