ਚੱਕਰਵਾਤੀ ਤੂਫਾਨ 'ਵਾਯੂ' ਨੇ ਬਦਲਿਆ ਰਸਤਾ, ਗੁਜਰਾਤ 'ਚ ਆਉਣ ਦੀ ਘਟੀ ਸੰਭਾਵਨਾ

Thursday, Jun 13, 2019 - 10:38 AM (IST)

ਚੱਕਰਵਾਤੀ ਤੂਫਾਨ 'ਵਾਯੂ' ਨੇ ਬਦਲਿਆ ਰਸਤਾ, ਗੁਜਰਾਤ 'ਚ ਆਉਣ ਦੀ ਘਟੀ ਸੰਭਾਵਨਾ

ਅਹਿਮਦਾਬਾਦ—ਮੌਸਮ ਵਿਭਾਗ ਨੇ ਅੱਜ ਭਾਵ ਬੁੱਧਵਾਰ ਨੂੰ ਕਿਹਾ ਹੈ ਕਿ ਚੱਕਰਵਾਤੀ ਤੂਫਾਨ 'ਵਾਯੂ' ਨੇ ਆਪਣਾ ਰਸਤਾ ਬਦਲ ਲਿਆ ਹੈ ਅਤੇ ਹੁਣ ਇਸ ਦੀ ਗੁਜਰਾਤ ਤੱਟ 'ਤੇ ਟਕਰਾਉਣ ਦੀ ਸੰਭਾਵਨਾ ਘੱਟ ਗਈ ਹੈ। ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਐੱਮ. ਰਾਜੀਵਨ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਹੈ, ''ਇਸ ਚੱਕਰਵਾਤੀ ਤੂਫਾਨ ਵਾਯੂ ਦਾ ਗੁਜਰਾਤ ਤੱਟ 'ਤੇ ਟਕਰਾਉਣ ਦੀ ਸੰਭਾਵਨਾ ਨਹੀਂ ਹੈ। ਇਹ ਸਿਰਫ ਤੱਟ ਦੇ ਕਿਨਾਰੇ ਤੋਂ ਗੁਜਰੇਗਾ। ਇਸ ਦੇ ਮਾਰਗ 'ਚ ਹਲਕਾ ਬਦਲਾਅ ਆਇਆ ਹੈ ਪਰ ਇਸ ਦਾ ਪ੍ਰਭਾਵ ਉੱਥੇ ਹੀ ਰਹੇਗਾ, ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰੀ ਬਾਰਿਸ਼ ਹੋਵੇਗੀ।'' 

ਮੌਸਮ ਵਿਗਿਆਨ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਦੇਵੇਂਦਰ ਪ੍ਰਧਾਨ ਨੇ ਦੱਸਿਆ ਹੈ ਕਿ ਚੱਕਰਵਾਤੀ ਤੂਫਾਨ ਸਮੁੰਦਰ 'ਚ ਰਹੇਗਾ ਅਤੇ ਗੁਜਰਾਤ ਤੱਟ ਦੇ ਕੰਢੇ-ਕੰਢੇ ਤੋਂ ਗੁਜਰੇਗਾ। ਹੁਣ ਇਸ ਨੇ ਥੋੜ੍ਹਾ ਜਿਹਾ ਪੱਛਮ ਵੱਲ ਰੁਖ ਕਰ ਲਿਆ ਹੈ।''

ਚੱਕਰਵਾਤ ਚਿਤਾਵਨੀ ਵਿਭਾਗ ਨੇ ਦੱਸਿਆ ਹੈ, ''ਕਾਫੀ ਸੰਭਾਵਨਾ ਦੇ ਬਾਵਜੂਦ ਇਹ ਕੁਝ ਸਮੇਂ ਤੱਕ ਉੱਤਰ-ਉੱਤਰ ਪੱਛਮ ਦਿਸ਼ਾ ਵੱਲ ਚੱਲੇਗਾ ਅਤੇ ਫਿਰ ਉੱਤਰ-ਪੱਛਮੀ ਦਿਸ਼ਾ 'ਚ ਸੌਰਾਸ਼ਟਰ ਤੱਟ ਦੇ ਕਿਨਾਰੇ ਤੋਂ ਲੰਘੇਗਾ, ਜਿਸ ਤੋਂ ਸੋਮਨਾਥ, ਦੀਵ, ਜੂਨਾਗੜ੍ਹ, ਪੋਰਬੰਦਰ ਅਤੇ ਦੇਵਭੂਮੀ ਪ੍ਰਭਾਵਿਤ ਹੋਣਗੇ। ਇਸ ਦੌਰਾਨ 135 ਤੋਂ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ, ਜੋ 13 ਜੂਨ ਨੂੰ ਦੁਪਹਿਰ ਬਾਅਦ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ 'ਚ ਤਬਦੀਲ ਹੋ ਸਕਦਾ ਹੈ। 


author

Iqbalkaur

Content Editor

Related News