ਨਿਤੀਸ਼ ਦੀ ਕਿਸ਼ਤੀ ’ਚ ਛੇਕ, ਹਾਰ ਦੇ ਡਰ ਕਾਰਨ ਵਰੁਣ ਨੇ ਟਿਕਟ ਕੀਤੀ ਵਾਪਸ : ਤੇਜਸਵੀ
Thursday, Apr 04, 2019 - 03:41 AM (IST)
ਪਟਨਾ, (ਯੂ. ਐੱਨ. ਆਈ.)– ਬਿਹਾਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਲੋਕ ਸਭਾ ਦੀਆਂ ਚੋਣਾਂ ਲਈ ਨਾਮਜ਼ਦਗੀ ਤੋਂ ਪਹਿਲਾਂ ਸੀਤਾਮੜੀ ਲੋਕ ਸਭਾ ਹਲਕੇ ਤੋਂ ਸੱਤਾਧਾਰੀ ਜਨਤਾ ਦਲ (ਯੂ) ਦੇ ਉਮੀਦਵਾਰ ਡਾ. ਵਰੁਣ ਕੁਮਾਰ ਵਲੋਂ ਟਿਕਟ ਵਾਪਸ ਕਰਨ ’ਤੇ ਟਿੱਪਣੀ ਕਰਦਿਆਂ ਬੁੱਧਵਾਰ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ‘ਕਿਸ਼ਤੀ’ ਵਿਚ ਛੇਕ ਹੋਣ ਦੇ ਡਰ ਕਾਰਨ ਉਮੀਦਵਾਰ ਟਿਕਟਾਂ ਵਾਪਸ ਕਰਨ ਲੱਗੇ ਹਨ। ਉਨ੍ਹਾਂ ਟਵਿੱਟਰ ’ਤੇ ਲਿਖਿਆ ਕਿ ਨਿਤੀਸ਼ ਜੀ ਦੀ ਕਿਸ਼ਤੀ ਵਿਚ ਛੇਕ ਹੋ ਚੁੱਕਾ ਹੈ। ਹਾਰ ਦੇ ਡਰ ਕਾਰਨ ਵਰੁਣ ਕੁਮਾਰ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਹੈ।