ਰਿਕਸ਼ਾ ਚਾਲਕ ਦੀ ਬੇਟੀ ਦਾ ਵਿਆਹ, ਪੀ.ਐੱਮ. ਮੋਦੀ ਨੇ ਭੇਜਿਆ ਵਧਾਈ ਸੰਦੇਸ਼

02/16/2020 11:04:15 AM

ਵਾਰਾਣਸੀ— ਵਾਰਾਣਸੀ 'ਚ ਰਿਕਸ਼ਾ ਚਲਾਉਣ ਵਾਲੇ ਮੰਗਲ ਕੇਵਟ ਦੀ ਬੇਟੀ ਦੇ ਵਿਆਹ ਕਾਰਨ ਘਰ 'ਚ ਖੁਸ਼ੀਆਂ ਦਾ ਮਾਹੌਲ ਹੈ ਪਰ ਉਨ੍ਹਾਂ ਦੀ ਖੁਸ਼ੀ ਹੁਣ ਦੁੱਗਣੀ ਹੋ ਗਈ ਹੈ। ਕੇਵਟ ਨੂੰ ਬੇਟੀ ਦੇ ਵਿਆਹ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸ਼ੁੱਭਕਾਮਨਾ ਸੰਦੇਸ਼ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ 'ਚ ਕੇਵਟ ਦੀ ਬੇਟੀ ਅਤੇ ਜਵਾਈ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। 

PunjabKesariਮੰਗਲ ਕੇਵਟ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦੇ ਕਿਹਾ,''ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਆਹ ਦਾ ਸੱਦਾ ਭੇਜਿਆ ਸੀ। ਦਿੱਲੀ ਸਥਿਤ ਪੀ.ਐੱਮ.ਓ. ਜਾ ਕੇ ਮੈਂ ਇਸ ਨੂੰ ਖੁਦ ਦੇ ਕੇ ਆਇਆ ਸੀ। 8 ਫਰਵਰੀ ਨੂੰ ਸਾਨੂੰ ਪ੍ਰਧਾਨ ਮੰਤਰੀ ਵਲੋਂ ਇਹ ਵਧਾਈ ਸੰਦੇਸ਼ ਮਿਲਿਆ। ਚਿੱਠੀ ਦੇਖ ਕੇ ਅਸੀਂ ਬੇਹੱਦ ਉਤਸ਼ਾਹਤ ਹਾਂ।'' ਉਨ੍ਹਾਂ ਨੇ ਕਿਹਾ,''ਇਹ ਚਿੱਠੀ ਸਬੂਤ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਾਜ ਦੇ ਸਭ ਤੋਂ ਅੰਤਿਮ ਆਦਮੀ ਤੱਕ ਦਾ ਖਿਆਲ ਰੱਖਦੇ ਹਨ।'' ਕੇਵਟ ਦੀ ਪਤਨੀ ਰੇਨੂੰ ਦੇਵੀ ਨੇ ਕਿਹਾ,''ਅਸੀਂ ਪ੍ਰਧਾਨ ਮੰਤਰੀ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸਣਾ ਚਾਹੁੰਦੇ ਹਾਂ।''

PunjabKesari


DIsha

Content Editor

Related News