PM ਮੋਦੀ ਦਾ ਵਾਰਾਣਸੀ ਦੌਰਾ, ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸੱਦੀ ਬੈਠਕ

Tuesday, Dec 14, 2021 - 12:55 PM (IST)

PM ਮੋਦੀ ਦਾ ਵਾਰਾਣਸੀ ਦੌਰਾ, ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਸੱਦੀ ਬੈਠਕ

ਵਾਰਾਣਸੀ (ਵਾਰਤਾ)— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਵੇਖਦੇ ਹੋਏ ਵਾਰਾਣਸੀ ਵਿਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ’ਚ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਅਹਿਮ ਬੈਠਕ ਬੁਲਾਈ ਗਈ। ਸੂਤਰਾਂ ਮੁਤਾਬਕ ਬਨਾਰਸ ਰੇਲ ਵਰਕਰਜ਼ (ਬੀ. ਐੱਲ. ਡਬਲਯੂ.) ਦੇ ਮਹਿਮਾਨ ਗ੍ਰਹਿ ਵਿਚ ਇਸ ਬੈਠਕ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਇਲਾਵਾ ਭਾਜਪਾ ਪ੍ਰਧਾਨ ਜੇ. ਪੀ. ਨੱਢਾ, ਭਾਜਪਾ ਪ੍ਰਦੇਸ਼ ਪ੍ਰਧਾਨ ਦੇਵ ਸਿੰਘ ਅਤੇ ਉੱਤਰ ਪ੍ਰਦੇਸ਼ ਚੋਣਾਂ ਦੇ ਪਾਰਟੀ ਮੁਖੀ ਧਰਮਿੰਦਰ ਪ੍ਰਧਾਨ ਸਮੇਤ ਸੂਬਾ ਸਰਕਾਰ ਦੇ ਸੀਨੀਅਰ ਮੰਤਰੀ ਅਤੇ ਭਾਜਪਾ ਦੇ ਕਾਸ਼ੀ ਖੇਤਰ ਦੇ ਨੁਮਾਇੰਦੇ ਵੀ ਹਿੱਸਾ ਲੈ ਰਹੇ ਹਨ। 

PunjabKesari

ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਤਾਬਕ ਬਿਹਤਰ ਸ਼ਾਸਨ ਸੰਚਾਲਨ ਦੇ ਵਿਸ਼ੇ ’ਤੇ ਭਾਜਪਾ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਵਾਰਾਣਸੀ ’ਚ 14 ਦਸੰਬਰ ਨੂੰ ਸੰਮੇਲਨ ਆਯੋਜਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਵਲੋਂ ਸੋਮਵਾਰ ਨੂੰ ਕਾਸ਼ੀ ਵਿਸ਼ਵਨਾਥ ਧਾਮ ਪ੍ਰਾਜੈਕਟ ਦੇ ਉਦਘਾਟਨ ਸਮਾਰੋਹ ਤੋਂ ਬਾਅਦ ਕੱਲ ਦੇਰ ਰਾਤ ਵੀ ਭਾਜਪਾ ਸ਼ਾਸਿਤ ਮੁੱਖ ਮੰਤਰੀਆਂ ਨਾਲ ਰਸਮੀ ਬੈਠਕ ਕੀਤੀ ਸੀ। ਅੱਜ ਮੰਗਲਵਾਰ ਨੂੰ ਮੋਦੀ ਨੇ ਉੱਤਰ ਪ੍ਰਦੇਸ਼ ਚੋਣਾਂ ਨੂੰ ਵੇਖਦੇ ਹੋਏ ਭਾਜਪਾ ਦੇ ਮੁੱਖ ਮੰਤਰੀਆਂ ਨਾਲ ਸਬੰਧ ਸੂਬਿਆਂ ਵਿਚ ਉਨ੍ਹਾਂ ਦੀਆਂ ਸਰਕਾਰਾਂ ਦੇ ਜ਼ਿਕਰਯੋਗ ਕੰਮਾਂ ਦਾ ਬਿਓਰਾ ਲੈਣ ਲਈ ਬੈਠਕ ਕੀਤੀ। 

ਇਸ ਬੈਠਕ ’ਚ ਉੱਤਰ ਪ੍ਰਦੇਸ਼ ਤੋਂ ਇਲਾਵਾ ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਆਸਾਮ, ਗੋਆ, ਗੁਜਰਾਤ, ਕਰਨਾਟਕ, ਮਣੀਪੁਰ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਬਿਹਾਰ ਅਤੇ ਨਾਗਾਲੈਂਡ ਦੇ ਉੱਪ ਮੁੱਖ ਮੰਤਰੀ ਵੀ ਸ਼ਾਮਲ ਹੋਏ ਹਨ। 


author

Tanu

Content Editor

Related News