ਕੋਰੋਨਾ ਆਫ਼ਤ ਦੌਰਾਨ ਸਿਹਤ ਕੇਂਦਰ ਇੰਚਾਰਜਾਂ ਦੇ ਸਮੂਹਿਕ ਅਸਤੀਫ਼ੇ

08/13/2020 1:52:10 AM

ਵਾਰਾਣਸੀ - ਵਾਰਾਣਸੀ 'ਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਜਨਤਾ ਪ੍ਰੇਸ਼ਾਨ ਹੈ। ਹਰ ਦਿਨ ਸਾਹਮਣੇ ਆ ਰਹੇ ਨਵੇਂ ਮਾਮਲੇ ਨਵਾਂ ਰਿਕਾਰਡ ਬਣਾ ਰਹੇ ਹਨ। ਆਮ ਆਦਮੀ ਦੀ ਜ਼ਿੰਦਗੀ ਬਚਾਉਣ ਦੀ ਜ਼ਿੰਮੇਦਾਰੀ ਜਿਸ ਸਿਹਤ ਮਹਿਕਮੇ ਦੇ ਮੋਡੇ 'ਤੇ ਹੈ, ਉਸ ਦੇ ਅਧਿਕਾਰੀ ਵੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ। ਅਜਿਹੇ ਹਾਲਾਤ 'ਚ ਵਾਰਾਣਸੀ ਦੇ ਸਿਹਤ ਵਿਭਾਗ 'ਚ ਅਸੰਤੋਸ਼ ਹੁਣ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ।

ਵਾਰਾਣਸੀ ਜ਼ਿਲ੍ਹੇ ਦੇ ਸ਼ਹਿਰੀ ਅਤੇ ਦਿਹਾਤੀ ਖੇਤਰਾਂ 'ਚ ਸਥਿਤ ਸਾਰੇ ਮੁੱਢਲੀ ਅੱਤੇ ਕਮਿਊਨਿਟੀ ਸਿਹਤ ਕੇਂਦਰਾਂ (ਪੀ.ਐੱਚ.ਸੀ. ਅਤੇ ਸੀ.ਐੱਚ.ਸੀ.)  ਦੇ ਇੰਚਾਰਜਾਂ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜ਼ਿਲ੍ਹੇ ਦੇ ਸਾਰੇ ਪੀ.ਐੱਚ.ਸੀ. ਅਤੇ ਸੀ.ਐੱਚ.ਸੀ. ਦੇ ਇੰਚਾਰਜਾਂ ਨੇ ਬੁੱਧਵਾਰ ਨੂੰ ਮੁੱਖ ਸਿਹਤ ਅਧਿਕਾਰੀ (ਸੀ.ਐੱਮ.ਓ.) ਦਫਤਰ ਪਹੁੰਚ ਕੇ ਸੀ.ਐੱਮ.ਓ. ਡਾ. ਵੀ.ਬੀ. ਸਿੰਘ ਨੂੰ ਸਾਮੂਹਕ ਅਸਤੀਫਾ ਸੌਂਪ ਦਿੱਤਾ।

ਪੀ.ਐੱਚ.ਸੀ. ਅਤੇ ਸੀ.ਐੱਚ.ਸੀ. ਦੇ ਇੰਚਾਰਜਾਂ ਨੇ ਦੋਸ਼ ਲਗਾਇਆ ਕਿ ਕੋਰੋਨਾ ਖਿਲਾਫ ਲੜਾਈ 'ਚ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ 'ਚ ਤਾਲਮੇਲ ਨਹੀਂ ਹੈ। ਮੈਡੀਕਲ ਅਧਿਕਾਰੀਆਂ ਨੇ ਡਿਪਟੀ ਕੁਲੈਕਟਰ 'ਤੇ ਧਮਕੀ ਦੇਣ ਦਾ ਵੀ ਦੋਸ਼ ਲਗਾਇਆ ਹੈ। ਇੰਚਾਰਜ ਮੈਡੀਕਲ ਅਫ਼ਸਰਾਂ ਨੇ ਕਿਹਾ ਹੈ ਕਿ ਡਿਪਟੀ ਕੁਲੈਕਟਰ ਬੇਲੋੜਾ ਦਬਾਅ ਬਣਾ ਕੇ ਕੰਮ ਕਰਵਾ ਰਹੇ ਹਨ।


Inder Prajapati

Content Editor

Related News