ਏਅਰਪੋਰਟ ''ਤੇ ਚੱਲ ਗਈਆਂ ਗੋਲ਼ੀਆਂ ! ਯਾਤਰੀ ਦੇ ਪਿਸਤੌਲ ''ਚੋਂ ਹੋਏ ਫਾਇਰ, ਵਾਰਾਣਸੀ ''ਚ ਪਈਆਂ ਭਾਜੜਾਂ

Sunday, Aug 16, 2026 - 12:38 PM (IST)

ਏਅਰਪੋਰਟ ''ਤੇ ਚੱਲ ਗਈਆਂ ਗੋਲ਼ੀਆਂ ! ਯਾਤਰੀ ਦੇ ਪਿਸਤੌਲ ''ਚੋਂ ਹੋਏ ਫਾਇਰ, ਵਾਰਾਣਸੀ ''ਚ ਪਈਆਂ ਭਾਜੜਾਂ

ਵਾਰਾਣਸੀ : ਉੱਤਰ ਪ੍ਰਦੇਸ਼ ਦੇ ਵਾਰਾਣਸੀ ਹਵਾਈ ਅੱਡੇ 'ਤੇ ਫਾਇਰਿੰਗ ਹੋਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਏਅਰਪੋਰਟ 'ਤੇ ਚੱਲੀਆਂ ਗੋਲੀਆਂ ਦੌਰਾਨ ਦੋ ਲੋਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਵਾਰਾਣਸੀ ਹਵਾਈ ਅੱਡੇ 'ਤੇ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹਥਿਆਰਾਂ ਦੀ ਜਾਂਚ ਦੌਰਾਨ ਯਾਤਰੀ ਵੱਲੋਂ ਅਚਾਨਕ ਫਾਇਰਿੰਗ ਕੀਤੀ ਗਈ, ਜਿਸ ਨਾਲ ਨੇੜੇ ਖੜ੍ਹੇ 2 ਲੋਕ ਜ਼ਖਮੀ ਹੋ ਗਏ।

ਪੜ੍ਹੋ ਇਹ ਵੀ - ਨਵਜੰਮੇ ਬੱਚਿਆਂ ਨੂੰ ਇਸ ਦਿਨ ਮਿਲੇਗੀ ਸੋਨੇ ਦੀ ਮੁੰਦਰੀ, CM ਵਿਜੇ ਨੇ ਕਰ 'ਤਾ ਤਾਰੀਖ਼ ਦਾ ਐਲਾਨ

ਮਿਲੀ ਜਾਣਕਾਰੀ ਮੁਤਾਬਕ ਵਾਰਾਣਸੀ ਹਵਾਈ ਅੱਡੇ 'ਤੇ ਆਜ਼ਮਗੜ੍ਹ ਤੋਂ ਆਏ ਇੱਕ ਯਾਤਰੀ ਨੇ ਏਅਰ ਇੰਡੀਆ ਦੀ ਉਡਾਣ ਰਾਹੀਂ ਮੁੰਬਈ ਦਾ ਸਫ਼ਰ ਕਰਨਾ ਸੀ। ਸਫ਼ਰ ਦੌਰਾਨ ਉਸ ਕੋਲ ਇੱਕ ਪਿਸਤੌਲ ਅਤੇ ਮੈਗਜ਼ੀਨ ਸੀ, ਜਿਸ ਦੀ ਜਾਣਕਾਰੀ ਉਸਨੇ ਪਹਿਲਾਂ ਹੀ ਦੇ ਦਿੱਤੀ ਸੀ। ਜਾਂਚ ਦੌਰਾਨ ਅਚਾਨਕ ਪਿਸਤੌਲ ਵਿੱਚੋਂ ਗੋਲੀ ਚੱਲੀ। ਗੋਲੀ ਪਹਿਲਾਂ ਜ਼ਮੀਨ 'ਤੇ ਲੱਗੀ ਅਤੇ ਫਿਰ ਉਸ ਦੇ ਛਰੇ ਨੇੜੇ ਖੜ੍ਹੇ ਦੋ ਲੋਕਾਂ, ਇੱਕ ਮੁੰਡਾ ਅਤੇ ਇੱਕ ਔਰਤ ਲੱਗ ਗਏ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਏ। ਗੋਲੀ ਚੱਲਣ ਦੀ ਇਸ ਘਟਨਾ ਨਾਲ ਹਵਾਈ ਅੱਡੇ ਵਿਚ ਸਨਸਨੀ ਫੈਲ ਗਈ। ਏਅਰਪੋਰਟ ਦੇ ਅੰਦਰ ਮੌਜੂਦ ਲੋਕ ਗੋਲੀ ਦੀ ਆਵਾਜ਼ ਸੁਣ ਕੰਬ ਗਏ ਅਤੇ ਇੱਧਰ-ਉੱਧਰ ਭੱਜਣ ਲਗੇ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

ਪੜ੍ਹੋ ਇਹ ਵੀ - 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News