ਹੈਰੋਇਨ ਤੇ ਪਿਸਤੌਲ ਸਮੇਤ ਤਿੰਨ ਗ੍ਰਿਫ਼ਤਾਰ
Saturday, Sep 19, 2026 - 02:00 PM (IST)
ਤਰਨਤਾਰਨ(ਰਾਜੂ)- ਥਾਣਾ ਵੈਰੋਂਵਾਲ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਕਾਰ ’ਚ ਸਵਾਰ ਤਿੰਨ ਵਿਅਕਤੀਆਂ ਨੂੰ ਹੈਰੋਇਨ ਅਤੇ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਬ -ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਸ ਪਾਰਟੀ ਸਮੇਤ ਪੁਲ ਨਾਗੋਕੇ ਵਿਖੇ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਗੱਡੀ ’ਚ ਸਵਾਰ ਤਿੰਨ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ, ਜਿਨ੍ਹਾਂ ਦੀ ਪਛਾਣ ਜਸ਼ਨਦੀਪ ਸਿੰਘ ਵਾਸੀ ਨਾਗੋਕੇ, ਹਰਪ੍ਰੀਤ ਸਿੰਘ ਅਤੇ ਰਾਜਪਾਲ ਸਿੰਘ ਵਾਸੀਆਨ ਫਾਜ਼ਲਪੁਰ ਵਜੋਂ ਹੋਈ।
ਇਹ ਵੀ ਪੜ੍ਹੋ-ਖਤਰੇ ਦੀ ਘੰਟੀ! ਚਾਟੀਵਿੰਡ ਨੇੜੇ ਨਹਿਰ 'ਚ ਪੈ ਗਿਆ ਵੱਡਾ ਪਾੜ, ਇਲਾਕੇ ’ਚ ਦਾਖ਼ਲ ਹੋਇਆ ਪਾਣੀ
ਤਲਾਸ਼ੀ ਲੈਣ ’ਤੇ ਉਕਤ ਵਿਅਕਤੀਆਂ ਕੋਲੋਂ 4.45 ਗ੍ਰਾਮ ਹੈਰੋਇਨ, ਇਕ ਪਿਸਤੌਲ 30 ਬੋਰ ਸਮੇਤ ਮੈਗਜ਼ੀਨ, ਚਾਰ ਮੋਬਾਈਲ, ਹੈੱਡਫ਼ੋਨ, 20 ਪੁੜੀਆਂ ਤੰਬਾਕੂ ਬਰਾਮਦ ਹੋਇਆ, ਜਿਸ ਸਬੰਧੀ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਨਿਹੰਗ ਸਿੰਘਾਂ ਦਰਮਿਆਨ ਝੜਪ, ਬਚਾਅ ਲਈ ਪਹੁੰਚੀ ਮਹਿਲਾ SHO ਨੂੰ ਮਾਰੇ ਧੱਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
