ਅੰਮ੍ਰਿਤਸਰ ਏਅਰਪੋਰਟ ਆਉਣ ਵਾਲਿਆਂ ਲਈ ਵੱਡੀ ਖ਼ਬਰ, ਨਵੇਂ ਹੁਕਮ ਹੋਈ ਜਾਰੀ
Wednesday, Sep 16, 2026 - 05:05 PM (IST)
ਅੰਮ੍ਰਿਤਸਰ (ਇੰਦਰਜੀਤ) : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਯਾਤਰੀਆਂ ਦੀ ਸਹੂਲਤ ਵਧਾਉਣ ਅਤੇ ਪਾਰਕਿੰਗ ਵਿਵਸਥਾ ਨੂੰ ਹੋਰ ਪਾਰਦਰਸ਼ੀ ਬਣਾਉਣ ਦੇ ਮੰਤਵ ਨਾਲ ਨਵੀਂ ਪਾਰਕਿੰਗ ਪ੍ਰਬੰਧਨ ਪ੍ਰਣਾਲੀ ਦੇ ਨਾਲ ਸੋਧੀਆਂ ਹੋਈਆਂ ਪਾਰਕਿੰਗ ਦਰਾਂ ਲਾਗੂ ਕਰ ਦਿੱਤੀਆਂ ਗਈਆਂ ਹਨ। ਇਹ ਫ਼ੈਸਲਾ ਭਾਰਤੀ ਏਅਰਪੋਰਟ ਅਥਾਰਟੀ, ਕਾਰਪੋਰੇਟ ਹੈੱਡਕੁਆਰਟਰ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਿਆ ਗਿਆ ਹੈ, ਜਿਸ ਦਾ ਮੰਤਵ ਪਾਰਕਿੰਗ ਸੰਚਾਲਨ ਵਿਚ ਆਧੁਨਿਕਤਾ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਅਤੇ ਹਵਾਈ ਅੱਡੇ ’ਤੇ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਹਵਾਈ ਅੱਡੇ ’ਤੇ ਆਉਣ ਵਾਲੇ ਯਾਤਰੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਾਰਕਿੰਗ ਸਟੈਂਡ ਦੇ ਸੰਚਾਲਕਾਂ ਦੀ ਮਨਮਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਦ ਕਿ ਨਵੇਂ ਨਿਯਮਾਂ ਵਿਚ ਨਿਰਧਾਰਤ ਕੀਤੀਆਂ ਦਰਾਂ ਪੂਰੀ ਤਰ੍ਹਾਂ ਗਾਹਕਾਂ ਦੇ ਹਿੱਤ ਵਿਚ ਹੋਣਗੀਆਂ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ 'ਤੇ ਸਖ਼ਤ ਕਾਰਵਾਈ, ਪੰਜ ਇਨਕਰੀਮੈਂਟ ਰੋਕਣ ਦੇ ਹੁਕਮ
ਦੋਪਹੀਆ ਵਾਹਨਾਂ ਤੋਂ ਲੈ ਕੇ ਟਰੱਕ/ਬੱਸਾਂ ਦੀਆਂ ਪਾਰਕਿੰਗ ਦਰਾਂ ਨਿਰਧਾਰਤ
ਨਵੀਂ ਨੀਤੀ ਦੇ ਤਹਿਤ ਪਾਰਕਿੰਗ ਮੁਫ਼ਤ ਦੇ ਮੁਤਾਬਕ ਦੋਪਹੀਆ ਵਾਹਨ 30 ਮਿੰਟ ਤੱਕ 20 ਰੁਪਏ, 30 ਤੋਂ 60 ਮਿੰਟ ਤੱਕ 30 ਰੁਪਏ, 60 ਤੋਂ 120 ਮਿੰਟ ਤੱਕ 40 ਰੁਪਏ ਅਤੇ 2 ਘੰਟੇ ਤੋਂ ਬਾਅਦ 5 ਰੁਪਏ ਪ੍ਰਤੀ ਘੰਟਾ ਲਿਆ ਜਾਵੇਗਾ। ਨਿੱਜੀ ਕਾਰ 30 ਮਿੰਟ ਤੱਕ 60 ਰੁਪਏ, 30 ਤੋਂ 60 ਮਿੰਟ ਤੱਕ 90 ਰੁਪਏ, 60 ਤੋਂ 120 ਮਿੰਟ ਤੱਕ 120 ਰੁਪਏ ਅਤੇ 2 ਘੰਟੇ ਤੋਂ ਬਾਅਦ 10 ਰੁਪਏ ਪ੍ਰਤੀ ਘੰਟਾ ਦੇਣਗੇ। ਟੈਂਪੂ ਟਰੈਵਲਰ/ਮਿਨੀ ਬੱਸ 30 ਮਿੰਟ ਤੱਕ 180 ਰੁਪਏ, 30 ਤੋਂ 60 ਮਿੰਟ ਤੱਕ 270 ਰੁਪਏ, 60 ਤੋਂ 120 ਮਿੰਟ ਤੱਕ 360 ਰੁਪਏ ਅਤੇ 2 ਘੰਟੇ ਤੋਂ ਬਾਅਦ 30 ਰੁਪਏ ਪ੍ਰਤੀ ਘੰਟਾ ਚਾਰਜ ਹੋਣਗੇ। ਬੱਸ/ਕੋਚ/ਟਰੱਕ 30 ਮਿੰਟ ਤੱਕ 300 ਰੁਪਏ, 30 ਤੋਂ 60 ਮਿੰਟ ਤੱਕ 450 ਰੁਪਏ, 60 ਤੋਂ 120 ਮਿੰਟ ਤੱਕ 600 ਰੁਪਏ ਅਤੇ 2 ਘੰਟੇ ਤੋਂ ਬਾਅਦ 50 ਰੁਪਏ ਪ੍ਰਤੀ ਘੰਟਾ ਹੋਣਗੇ।
ਇਹ ਵੀ ਪੜ੍ਹੋ : ਪੰਜਾਬ : ਬਿਜਲੀ ਵਾਲੇ ਬਿੱਲਾਂ ਨੇ ਵਧਾਈ ਚਿੰਤਾ, ਖਪਤਕਾਰਾਂ ਨੂੰ ਲੱਗਾ ਵੱਡਾ ਝਟਕਾ
ਪਿਕ-ਅੱਪ ਅਤੇ ਡ੍ਰੌਪ-ਆਫ਼ ਲੇਨ ਨੂੰ ਲੈ ਕੇ ਸਖ਼ਤ ਨਿਯਮ ਜਾਰੀ
ਇਸ ਦੇ ਨਾਲ ਹੀ ਹਵਾਈ ਅੱਡਾ ਪ੍ਰਸ਼ਾਸਨ ਨੇ ਟਰਮੀਨਲ ਦੇ ਸਾਹਮਣੇ ਸਥਿਤ ਪਿਕ-ਅੱਪ ਅਤੇ ਡ੍ਰੌਪ-ਆਫ਼ ਲੇਨ ਨੂੰ ਲੈ ਕੇ ਸਖ਼ਤ ਨਿਯਮ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਲੇਨ ਸਿਰਫ ਯਾਤਰੀਆਂ ਨੂੰ ਉਤਾਰਨ ਅਤੇ ਲੈਣ ਲਈ ਹੈ। ਇਨ੍ਹਾਂ ਲੇਨਾਂ ਵਿਚ ਵਾਹਨ ਪਾਰਕ ਕਰਨਾ ਜਾਂ ਇੰਤਜ਼ਾਰ ਕਰਨਾ ਸਖ਼ਤ ਮਨ੍ਹਾ ਹੈ। ਨਿਯਮਾਂ ਦੀ ਉਲੰਘਣਾ ਕਰਨ ਜਾਂ ਲਾਵਾਰਿਸ ਵਾਹਨ ਛੱਡਣ ’ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ ਅਤੇ ਵਾਹਨ ਨੂੰ ‘ਕਲੈਂਪ’ ਕਰ ਦਿੱਤਾ ਜਾਵੇਗਾ। ਏਅਰਪੋਰਟ ਡਾਇਰੈਕਟਰ ਅਨਿਰੁੱਧ ਕੁਮਾਰ ਸ਼ਰਮਾ ਅਤੇ ਏਅਰਪੋਰਟ ਦੇ ਸੀਨੀਅਰ ਅਧਿਕਾਰੀ ਹਜ਼ਾਰੀ ਰਾਮ, ਛਵੀ ਸ਼ਰਮਾ ਨੇ ਸਾਰੇ ਯਾਤਰੀਆਂ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਨਵੀਂ ਵਿਵਸਥਾ ਦੀ ਪਾਲਣਾ ਕਰਨ ਅਤੇ ਹਵਾਈ ਅੱਡੇ ਦੇ ਸੁਚਾਰੂ ਸੰਚਾਲਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਇਸ ਵੱਡੇ ਆਗੂ ਨੂੰ ਪਾਰਟੀ 'ਚੋਂ ਕੱਢਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
