ਵਾਰਾਣਸੀ : ਗੰਗਾ ''ਚ ਕਿਸ਼ਤੀ ਡੁੱਬਣ ਨਾਲ 4 ਦੀ ਮੌਤ

Monday, May 23, 2022 - 07:54 PM (IST)

ਵਾਰਾਣਸੀ : ਗੰਗਾ ''ਚ ਕਿਸ਼ਤੀ ਡੁੱਬਣ ਨਾਲ 4 ਦੀ ਮੌਤ

ਵਾਰਾਣਸੀ (ਵਾਰਤਾ)- ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਸੋਮਵਾਰ ਨੂੰ ਗੰਗਾ ਨਦੀ 'ਚ ਕਿਸ਼ਤੀ ਡੁੱਬਣ ਕਾਰਨ ਉਸ 'ਚ ਸਵਾਰ 6 'ਚੋਂ 4 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਭੇਲੂਪੁਰ ਥਾਣਾ ਖੇਤਰ 'ਚ ਗੰਗਾ ਨਦੀ 'ਤੇ ਪ੍ਰਭੂ ਘਾਟ ਨੇੜੇ ਹੋਏ ਇਸ ਹਾਦਸੇ 'ਚ ਦੋ ਕਿਸ਼ਤੀ ਸਵਾਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਸ ਨੇ ਦੱਸਿਆ ਕਿ ਕਿਸ਼ਤੀ ਦੇ ਹੇਠਲੇ ਹਿੱਸੇ ਵਿਚ ਸੁਰਾਖ ਹੋਣ ਕਾਰਨ ਇਹ ਘਟਨਾ ਵਾਪਰੀ ਹੈ। ਇਸ ਘਟਨਾ ਵਿਚ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਟੁੰਡਲਾ ਵਾਸੀ ਅਨਸ (20 ਸਾਲ), ਸੰਜੇ (36 ਸਾਲ) ਅਤੇ ਇਮਾਮੂਦੀਨ (30 ਸਾਲ) ਅਤੇ ਕਿਸ਼ਤੀ ਚਾਲਕ ਸ਼ਨੀ (30 ਸਾਲ) ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਜਦਕਿ ਕੇਸ਼ਵ (32) ਅਤੇ ਪਵਨ (27 ਸਾਲ) ਵਾਸੀ ਫ਼ਿਰੋਜ਼ਾਬਾਦ ਨੂੰ ਸੁਰੱਖਿਅਤ ਬਚਾ ਲਿਆ ਗਿਆ।

ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ) ਅਤੇ ਸਥਾਨਕ ਪੁਲਸ ਫ਼ੋਰਸ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਹਾਦਸੇ ਵਿਚ ਜਾਨੀ ਨੁਕਸਾਨ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਯੋਗੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਕਰਨ ਅਤੇ ਮ੍ਰਿਤਕਾਂ ਦੇ ਵਾਰਸਾਂ ਨੂੰ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ।


author

DIsha

Content Editor

Related News