180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੀ ''ਵੰਦੇ ਭਾਰਤ’ ਸਲੀਪਰ ਟਰੇਨ

Saturday, Jan 04, 2025 - 12:33 PM (IST)

180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜੀ ''ਵੰਦੇ ਭਾਰਤ’ ਸਲੀਪਰ ਟਰੇਨ

ਨਵੀਂ ਦਿੱਲੀ- ਵੰਦੇ ਭਾਰਤ ਸਲੀਪਰ ਟਰੇਨ ਰਾਜਸਥਾਨ ’ਚ 40 ਕਿਲੋਮੀਟਰ ਲੰਬੇ ਰੂਟ ’ਤੇ ਪਿਛਲੇ 3 ਦਿਨਾਂ ਵਿਚ ਕੀਤੇ ਗਏ ਕਈ ਪ੍ਰੀਖਣਾਂ ਵਿਚ 180 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਰਫਤਾਰ ਹਾਸਲ ਕਰਨ ਵਿਚ ਸਫਲ ਰਹੀ। ਰੇਲ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਪ੍ਰੀਖਣ ਇਸ ਮਹੀਨੇ ਦੇ ਅਖੀਰ ਤੱਕ ਜਾਰੀ ਰਹੇਗਾ। ਇਸ ਤੋਂ ਬਾਅਦ ਇਹ ਟਰੇਨ ਦੇਸ਼ ਭਰ ਦੇ ਰੇਲ ਯਾਤਰੀਆਂ ਨੂੰ ਲੰਬੀ ਦੂਰੀ ਦੀ ਯਾਤਰਾ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਉਪਲੱਬਧ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਰੂਮ ਹੀਟਰ ਚਲਾਉਂਦੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਮੰਤਰਾਲਾ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ 'ਐਕਸ’ ’ਤੇ ਹਾਲ ਹੀ ਵਿਚ ਜਾਰੀ ਇਕ ਵੀਡੀਓ ਵੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਵੀਡੀਓ ਵਿਚ ਵੰਦੇ ਭਾਰਤ ਸਲੀਪਰ ਟਰੇਨ ਦੇ ਅੰਦਰ ਇਕ ਪੱਧਰੀ ਥਾਂ ਉੱਤੇ ਮੋਬਾਈਲ ਫੋਨ ਦੇ ਕੋਲ ਪਾਣੀ ਨਾਲ ਭਰਿਆ ਇਕ ਗਲਾਸ ਰੱਖਿਆ ਦਿਖਾਇਆ ਗਿਆ ਹੈ। ਇਸ ਵਿਚ ਟਰੇਨ ਦੇ 180 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਰਫਤਾਰ ਫੜਨ ਦੇ ਬਾਵਜੂਦ ਪਾਣੀ ਦਾ ਪੱਧਰ ਸਥਿਰ ਬਣਿਆ ਹੋਇਆ ਨਜ਼ਰ ਆਉਂਦਾ ਹੈ, ਜੋ ਦਰਸਾਉਂਦਾ ਹੈ ਕਿ ਇਹ ਹਾਈ-ਸਪੀਡ ਰੇਲ ਯਾਤਰਾ ਕਿੰਨੀ ਆਰਾਮਦਾਇਕ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News