''ਵੰਦੇ ਭਾਰਤ'' ਦਾ ਹੋਇਆ ਬੁਰਾ ਹਾਲ ! ਚੋਣ ਲੱਗੀਆਂ ਛੱਤਾਂ, ਪਰੇਸ਼ਾਨ ਹੋਏ ਯਾਤਰੀ
Tuesday, Jun 24, 2025 - 01:20 PM (IST)
 
            
            ਵੈੱਬ ਡੈਸਕ- ਹਾਈਟੈਕ ਸਹੂਲਤਾਂ ਨਾਲ ਲੈੱਸ ਵੰਦੇ ਭਾਰਤ ਟਰੇਨ ਦੇ ਯਾਤਰੀਆਂ ਲਈ ਇਕ ਅਣਉਮੀਦ ਤਜਰਬਾ ਸਾਹਮਣੇ ਆਇਆ ਹੈ। ਵਾਰਾਣਸੀ-ਨਵੀਂ ਦਿੱਲੀ ਐਕਸਪ੍ਰੈੱਸ ਦਾ ਸੀ-7 ਕੋਚ ਝਰਨਾ ਬਣ ਗਿਆ। ਸੀ-7 ਕੋਚ ਦੀ ਛੱਤ ਤੋਂ ਪਾਣੀ ਟਪਕਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੇ ਦੱਸਿਆ ਕਿ ਪਾਣੀ ਉਨ੍ਹਾਂ ਦੀਆਂ ਸੀਟਾਂ 'ਤੇ ਡਿੱਗ ਰਿਹਾ ਸੀ, ਜਿਸ ਕਾਰਨ ਬੈਠਣਾ ਮੁਸ਼ਕਲ ਹੋ ਗਿਆ। ਫਿਰ ਅਚਾਨਕ ਕੋਚ ਦੀ ਕੂਲਿੰਗ ਘੱਟ ਹੋ ਗਈ। ਯਾਤਰੀਆਂ ਨੇ ਇਸ ਦੀ ਸ਼ਿਕਾਇਤ ਕੋਚ ਦੇ ਕਰੂ ਮੈਂਬਰ ਨਾਲ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਕਈਆਂ ਨੇ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਦਿਆਂ ਰੇਲ ਅਧਿਕਾਰੀਆਂ ਨੂੰ ਟੈਗ ਕਰਦੇ ਹੋਏ ਸ਼ਿਕਾਇਤ ਕੀਤੀ।
देश भीषण गर्मी झेल रहा है।
— Congress (@INCIndia) June 24, 2025
इसी के मद्देनजर- 'रील मंत्री' अश्विनी वैष्णव ने 'वंदे भारत' ट्रेन में यात्रियों के लिए झरने का इंतजाम कर दिया है।
ताकि, यात्रियों को गर्मी से राहत मिले और वे सुखद यात्रा का अनुभव ले सकें।
इस बेहतरीन सुविधा के लिए आज पूरा देश 'Thank You Modi ji' कह… pic.twitter.com/DGY5NxBTet
ਰੇਲਵੇ ਵਿਭਾਗ ਵੱਲੋਂ ਹਾਲੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ ਇਹ ਘਟਨਾ ਰੇਲਵੇ ਦੀ ਸੇਵਾ ਅਤੇ ਸੰਭਾਲ 'ਤੇ ਸਵਾਲ ਚੁੱਕਦੀ ਹੈ। ਇਹ ਪਹਿਲੀ ਵਾਰੀ ਨਹੀਂ ਕਿ ਵੰਦੇ ਭਾਰਤ ਟਰੇਨ 'ਚ ਅਜਿਹੀ ਗੜਬੜੀ ਸਾਹਮਣੇ ਆਈ ਹੋਵੇ। ਇਨ੍ਹਾਂ ਟਰੇਨਾਂ ਦੀ ਗੁਣਵੱਤਾ ਅਤੇ ਸੰਭਾਲ 'ਤੇ ਲਗਾਤਾਰ ਚਰਚਾ ਹੁੰਦੀ ਰਹੀ ਹੈ। ਯਾਤਰੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਹੋਵੇ ਅਤੇ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            