ਪਟੜੀ ਤੋਂ ਹੇਠਾਂ ਉਤਰੀ DMU, ਵਾਲ-ਵਾਲ ਬੱਚੇ ਯਾਤਰੀ, ਟੱਲਿਆ ਵੱਡਾ ਹਾਦਸਾ

Tuesday, Oct 13, 2026 - 03:15 PM (IST)

ਪਟੜੀ ਤੋਂ ਹੇਠਾਂ ਉਤਰੀ DMU, ਵਾਲ-ਵਾਲ ਬੱਚੇ ਯਾਤਰੀ, ਟੱਲਿਆ ਵੱਡਾ ਹਾਦਸਾ

ਭਰਤਪੁਰ : ਰਾਜਸਥਾਨ ਦੇ ਈਦਗਾਹ ਅਤੇ ਬਾਂਡੀਕੁਈ ਵਿਚਕਾਰ ਚੱਲ ਰਹੀ 64621 ਈਦਗਾਹ-ਬਾਂਡੀਕੁਈ ਡੀਐਮਯੂ ਟ੍ਰੇਨ ਮੰਗਲਵਾਰ ਨੂੰ ਪਟੜੀ ਤੋਂ ਉਤਰ ਗਈ। ਰਿਪੋਰਟਾਂ ਅਨੁਸਾਰ, ਰਾਜਸਥਾਨ ਦੇ ਖੇਰਲੀ ਨੇੜੇ ਦੁਪਹਿਰ ਵੇਲੇ ਇੱਕ ਡੀਐਮਯੂ ਟ੍ਰੇਨ ਅਚਾਨਕ ਪਟੜੀ ਤੋਂ ਉਤਰ ਗਈ। ਇਸ ਨਾਲ ਰੇਲ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਰੇਲਵੇ ਸੂਤਰਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਰੇਲ ਗੱਡੀ ਵਿਚ ਸਵਾਰ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ 'ਤੇ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਰੇਲਗੱਡੀ ਨੂੰ ਵਾਪਸ ਪਟੜੀ 'ਤੇ ਲਿਆਉਣ ਲਈ ਆਗਰਾ ਤੋਂ ਇੱਕ ਕਰੇਨ ਮੰਗਵਾਈ ਗਈ ਹੈ।

ਇਹ ਵੀ ਪੜ੍ਹੋ : ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ 50 ਲੱਖ ਰੁਪਏ ਦੀ ਲਾਟਰੀ


author

rajwinder kaur

Content Editor

Related News