'ਵੰਦੇ ਭਾਰਤ ਮਿਸ਼ਨ' ਅਧੀਨ ਹੁਣ ਤੱਕ ਡੇਢ ਲੱਖ ਭਾਰਤੀ ਆ ਚੁਕੇ ਹਨ ਦੇਸ਼

06/29/2020 11:23:14 AM

ਨਵੀਂ ਦਿੱਲੀ- 'ਵੰਦੇ ਭਾਰਤ ਮਿਸ਼ਨ' 'ਚ ਹੁਣ ਤੱਕ ਡੇਢ ਲੱਖ ਤੋਂ ਵੱਧ ਭਾਰਤੀ ਦੇਸ਼ ਵਾਪਸ ਆ ਚੁਕੇ ਹਨ। ਨਾਗਰਿਕ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਕ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਪੁਰੀ ਨੇ ਲਿਖਿਆ,''ਵੰਦੇ ਭਾਰਤ ਮਿਸ਼ਨ ਦੀਆਂ ਉਡਾਣਾਂ 'ਚ ਡੇਢ ਲੱਖ ਤੋਂ ਵੱਧ ਲੋਕ ਵਾਪਸ ਆਏ ਹਨ ਅਤੇ 5 ਹਜ਼ਾਰ ਤੋਂ ਲੋਕ ਦੇਸ਼ ਤੋਂ ਬਾਹਰ ਗਏ ਹਨ।''

PunjabKesariਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਇਸ ਮਿਸ਼ਨ ਦੇ ਅਧੀਨ 4,784 ਲੋਕ ਭਾਰਤ ਆਏ। ਮਿਸ਼ਨ ਦੀ ਸ਼ੁਰੂਆਤ ਕੋਵਿਡ-19 ਕਾਰਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਕੀਤੀ ਗਈ ਸੀ। ਇਸ 'ਚ ਵਿਦੇਸ਼ਾਂ 'ਚ ਸਥਿਤ ਭਾਰਤੀ ਦੂਤਘਰਾਂ ਦੀ ਮਦਦ ਨਾਲ ਵਿਸ਼ੇਸ਼ ਉਡਾਣਾਂ ਨਾਲ ਭਾਰਤੀ ਨਾਗਰਿਕਾਂ ਨੂੰ ਲਿਆਂਦਾ ਜਾ ਰਿਹਾ ਹੈ। ਵੰਦੇ ਭਾਰਤ ਮਿਸ਼ਨ ਦਾ ਚੌਥਾ ਪੜਾਅ ਵੀ ਇਸ ਹਫ਼ਤੇ ਸ਼ੁਰੂ ਹੋਣਾ ਹੈ। ਪੁਰੀ ਨੇ ਦੱਸਿਆ ਕਿ ਚੌਥੇ ਪੜਾਅ ਤੋਂ ਬਾਅਦ ਵਿਦੇਸ਼ਾਂ ਤੋਂ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਤੇਜ਼ੀ ਨਾਲ ਵਧੇਗੀ।


DIsha

Content Editor

Related News