''ਵੰਦੇ ਭਾਰਤ ਮਿਸ਼ਨ'' ਦੇ ਅਧੀਨ 39 ਦੇਸ਼ਾਂ ਤੋਂ 444 ਲੋਕ ਵਾਪਸ ਹਿਮਾਚਲ ਲਿਆਂਦੇ ਗਏ
Friday, Jun 26, 2020 - 03:41 PM (IST)
ਸ਼ਿਮਲਾ- ਵੰਦੇ ਭਾਰਤ ਮਿਸ਼ਨ ਦੇ ਅਧੀਨ 39 ਦੇਸ਼ਾਂ ਅਤੇ ਵੱਖ-ਵੱਖ ਸ਼ਹਿਰਾਂ ਤੋਂ ਹੁਣ ਤੱਕ 444 ਵਿਅਕਤੀਆਂ ਨੂੰ ਹਿਮਾਚਲ ਪ੍ਰਦੇਸ਼ ਵਾਪਸ ਲਿਆਂਦਾ ਜਾ ਚੁਕਿਆ ਹੈ। ਇਹ ਜਾਣਕਾਰੀ ਪ੍ਰਦੇਸ਼ ਸਰਕਾਰ ਦੇ ਬੁਲਾਰੇ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਦਿੱਤੀ। ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਵਾਪਸੀ ਸੰਯੁਕਤ ਅਰਬ ਅਮੀਰਾਤ, ਕਿਰਗਿਸਤਾਨ, ਫਿਲੀਪੀਨਜ਼, ਬੰਗਲਾਦੇਸ਼, ਅਮਰੀਕਾ, ਮਿਆਂਮਾਰ, ਇੰਡੋਨੇਸ਼ੀਆ, ਨੇਪਾਲ, ਓਮਾਨ, ਮਲੇਸ਼ੀਆ, ਕੈਨੇਡਾ, ਮਾਲਦੀਵ, ਇਜ਼ਰਾਈਲ, ਜਾਡਰਨ, ਜਰਮਨੀ, ਜਾਪਾਨ, ਮਿਸਰ, ਸਪੇਨ, ਨੀਦਰਲੈਂਦ, ਯੂਕ੍ਰੇਨ, ਨਾਈਜ਼ੀਰੀਆ, ਰੂਸ, ਇਥੋਪੀਆ, ਮਾਰੀਸ਼ਸ, ਆਇਰਲੈਂਡ, ਇਟਲੀ, ਕਜ਼ਾਕਿਸਤਾਨ, ਕੀਨੀਆ, ਸਾਊਦੀ ਅਰਬ, ਇਰਾਕ, ਯੂਨਾਈਟੇਡ ਕਿੰਗਡਮ, ਸਿੰਗਾਪੁਰ, ਗਿਬ੍ਰੇਲੀਆ, ਮੋਨੱਕੋ, ਆਸਟ੍ਰੇਲੀਆ, ਦੱਖਣੀ ਅਫਰੀਕਾ, ਕੰਬੋਡੀਆ, ਨਿਊਜ਼ੀਲੈਂਡ ਅਤੇ ਈਰਾਨ ਦੇਸ਼ਾਂ ਤੋਂ ਹੋਈ ਹਨ।
ਉਨ੍ਹਾਂ ਨੇ ਕਿਹਾ ਕਿ ਕਈ ਮਾਮਲਿਆਂ 'ਚ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਖੁਦ ਕੇਂਦਰੀ ਵਿਦੇਸ਼ ਮੰਤਰੀ ਤੋਂ ਮਾਮਲਾ ਚੁੱਕ ਕੇ ਪ੍ਰਦੇਸ਼ ਦੇ ਵਾਸੀਆਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ ਅਤੇ ਮੁੱਖ ਮੰਤਰੀ ਹੈਲਪਲਾਈਨ ਨੇ ਇਸ ਕੰਮ 'ਚ ਜ਼ਰੂਰੀ ਮਦਦ ਪ੍ਰਦਾਨ ਕੀਤੀ। ਬੁਲਾਰੇ ਨੇ ਕਿਹਾ ਕਿ ਵਿਦੇਸ਼ ਤੋਂ ਵਾਪਸ ਪਹੁੰਚੇ, ਇਨ੍ਹਾਂ ਸਾਰੇ ਲੋਕਾਂ ਨੂੰ ਸੰਬੰਧਤ ਹਵਾਈ ਅੱਡੇ 'ਤੇ ਪ੍ਰਦੇਸ਼ ਸਰਕਾਰ ਦੇ ਅਧਿਕਾਰੀਆਂ ਨੇ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਭੇਜਣ ਲਈ ਮਦਦ ਪ੍ਰਦਾਨ ਕੀਤੀ, ਜਿੱਥੇ ਉਨ੍ਹਾਂ ਨੂੰ ਸੰਸਥਾਗਤ ਕੁਆਰੰਟੀਨ 'ਚ ਰੱਖਿਆ ਗਿਆ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦੇ 26 ਵਿਅਕਤੀ ਅੰਮ੍ਰਿਤਸਰ ਹਵਾਈ ਅੱਡਾ, 106 ਚੰਡੀਗੜ੍ਹ ਹਵਾਈ ਅੱਡਾ ਅਤੇ 603 ਦਿੱਲੀ ਹਵਾਈ ਅੱਡਾ 'ਤੇ ਪਹੁੰਚੇ ਹਨ।