''ਵੰਦੇ ਭਾਰਤ ਮਿਸ਼ਨ'' ਦੇ ਅਧੀਨ ਲਗਭਗ 13 ਲੱਖ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਦੇਸ਼

Thursday, Sep 03, 2020 - 05:58 PM (IST)

''ਵੰਦੇ ਭਾਰਤ ਮਿਸ਼ਨ'' ਦੇ ਅਧੀਨ ਲਗਭਗ 13 ਲੱਖ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਦੇਸ਼

ਨਵੀਂ ਦਿੱਲੀ- ਵਿਦੇਸ਼ ਮੰਤਰਾਲੇ  ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਵਲੋਂ 7 ਮਈ ਨੂੰ 'ਵੰਦੇ ਭਾਰਤ' ਮਿਸ਼ਨ ਸ਼ੁਰੂ ਕਰਨ ਦੇ ਬਾਅਦ ਤੋਂ ਹੁਣ ਤੱਕ ਲਗਭਗ 13 ਲੱਖ ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਜਾ ਚੁੱਕਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਡਿਜ਼ੀਟਲ ਪ੍ਰੈੱਸ ਵਾਰਤਾ 'ਚ ਦੱਸਿਆ ਕਿ ਇਕ ਸਤੰਬਰ ਤੋਂ ਵੰਦੇ ਭਾਰਤ ਮਿਸ਼ਨ ਦਾ 6ਵਾਂ ਪੜਾਅ ਸ਼ੁਰੂ ਹੋ ਗਿਆ ਹੈ। ਇਸ ਮਿਸ਼ਨ ਦੇ ਸ਼ੁਰੂ ਹੋਣ ਦੇ ਬਾਅਦ ਤੋਂ 2 ਸਤੰਬਰ ਤੱਕ 'ਵੰਦੇ ਭਾਰਤ' ਮਿਸ਼ਨ ਦੇ ਅਧੀਨ ਲਗਭਗ 13 ਲੱਖ ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਜਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਵੱਖ-ਵੱਖ ਮਾਧਿਅਮਾਂ ਨਾਲ ਭਾਰਤ ਲਿਆਂਦਾ ਜਾ ਰਿਹਾ ਹੈ, ਜਿਸ 'ਚ ਏਅਰ ਇੰਡੀਆ, ਨਿੱਜੀ ਅਤੇ ਵਿਦੇਸ਼ ਕੈਰੀਅਰ, ਜਲ ਸੈਨਾ ਦੇ ਜਹਾਜ਼ ਆਦਿ ਸ਼ਾਮਲ ਹਨ। 

ਬੁਲਾਰੇ ਨੇ ਦੱਸਿਆ ਕਿ ਵੰਦੇ ਭਾਰਤ ਮਿਸ਼ਨ ਦੇ 6ਵੇਂ ਪੜਾਅ ਦੇ ਅਧੀਨ ਇਸ ਮਹੀਨੇ 1007 ਕੌਮਾਂਤਰੀ ਉਡਾਣਾਂ ਤੈਅ ਹਨ, ਜੋ 24 ਦੇਸ਼ਾਂ ਨਾਲ ਸੰਬੰਧਤ ਹਨ। ਇਸ ਦੌਰਾਨ 2 ਲੱਖ ਲੋਕਾਂ ਨੂੰ ਲਿਆਉਣ ਦਾ ਪ੍ਰੋਗਰਾਮ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਜਿੱਥੇ ਤੱਕ ਦੋ-ਪੱਖੀ ਏਅਰ ਬਬਲ ਸੇਵਾ ਦਾ ਸਵਾਲ ਹੈ, ਇਹ 11 ਦੇਸ਼ਾਂ ਨਾਲ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਇਹ ਵਿਵਸਥਾ ਅਮਰੀਕਾ, ਕੈਨੇਡਾ, ਬ੍ਰਿਟੇਨ, ਯੂ.ਏ.ਈ., ਫਰਾਂਸ, ਜਰਮਨੀ, ਮਾਲਦੀਵ, ਕਤਰ ਆਦਿ ਨਾਲ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਵਲੋਂ ਮਿਸ਼ਨ ਰਾਹੀਂ ਆਉਣ ਨੂੰ ਇਛੁੱਕ ਲੋਕਾਂ ਦੇ ਸੰਬੰਧ 'ਚ ਮੰਗ 'ਤੇ ਕਰੀਬੀ ਨਜ਼ਰ ਰੱਖੀ ਜਾ ਰਹੀ ਹੈ।


author

DIsha

Content Editor

Related News