ਵੰਦੇ ਭਾਰਤ ਮਿਸ਼ਨ : ਬ੍ਰਿਟੇਨ ''ਚ ਫਸੇ 93 ਭਾਰਤੀਆਂ ਨੂੰ ਲੈ ਕੇ ਇੰਦੌਰ ਪੁੱਜਾ ਵਿਸ਼ੇਸ਼ ਜਹਾਜ਼

Sunday, May 24, 2020 - 10:44 AM (IST)

ਵੰਦੇ ਭਾਰਤ ਮਿਸ਼ਨ : ਬ੍ਰਿਟੇਨ ''ਚ ਫਸੇ 93 ਭਾਰਤੀਆਂ ਨੂੰ ਲੈ ਕੇ ਇੰਦੌਰ ਪੁੱਜਾ ਵਿਸ਼ੇਸ਼ ਜਹਾਜ਼

ਇੰਦੌਰ (ਭਾਸ਼ਾ)— ਕੋਰੋਨਾ ਵਾਇਰਸ ਦੇ ਕਹਿਰ ਕਾਰਨ ਬ੍ਰਿਟੇਨ ਵਿਚ ਫਸੇ 93 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇਕ ਜਹਾਜ਼ ਐਤਵਾਰ ਦੀ ਸਵੇਰ ਨੂੰ ਇੱਥੇ ਦੇਵੀ ਅਹਿਲਿਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆ। ਹਵਾਈ ਅੱਡੇ ਦੀ ਡਾਇਰੈਕਟਰ ਆਰਿਮਾ ਸਨਿਆਲ ਨੇ ਦੱਸਿਆ ਕਿ 'ਵੰਦੇ ਭਾਰਤ ਮਿਸ਼ਨ' ਤਹਿਤ ਏਅਰ ਇੰਡੀਆ ਦਾ ਜਹਾਜ਼ ਲੰਡਨ ਤੋਂ ਮੁੰਬਈ ਹੁੰਦੇ ਹੋਏ ਐਤਵਾਰ ਦੀ ਸਵੇਰ ਨੂੰ ਕਰੀਬ 8:04 ਵਜੇ ਇੰਦੌਰ 'ਚ ਉਤਰਿਆ। 

ਇਸ ਵਿਸ਼ੇਸ਼ ਉਡਾਣ ਜ਼ਰੀਏ ਬ੍ਰਿਟੇਨ ਤੋਂ 93 ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਂਦਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਕਸਟਮ ਵਿਭਾਗ ਅਤੇ ਇਮੀਗ੍ਰੇਸ਼ਨ ਵਲੋਂ ਜਾਂਚ ਪੂਰੀ ਕਰਨ ਦੇ ਨਾਲ ਹੀ ਇਨ੍ਹਾਂ ਯਾਤਰੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਦੇ ਸਾਮਾਨ ਨੂੰ ਵਾਇਰਸ ਮੁਕਤ ਕੀਤਾ ਗਿਆ। ਸਨਿਆਲ ਨੇ ਦੱਸਿਆ ਕਿ ਬ੍ਰਿਟੇਨ ਤੋਂ ਦੇਸ਼ ਪਰਤੇ ਸਾਰੇ ਯਾਤਰੀਆਂ ਨੂੰ 14 ਦਿਨ ਤੱਕ ਜ਼ਰੂਰੀ ਕੁਆਰੰਟੀਨ ਸੈਂਟਰਾਂ 'ਚ ਰੱਖਿਆ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਭਾਰਤ ਸਰਕਾਰ ਵਲੋਂ ਵੱਖ-ਵੱਖ ਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ 'ਵੰਦੇ ਭਾਰਤ ਮਿਸ਼ਨ' ਤਹਿਤ ਵਾਪਸ ਲਿਆਂਦਾ ਜਾ ਰਿਹਾ ਹੈ।


author

Tanu

Content Editor

Related News