ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖਾਸ ਤੋਹਫਾ ਹੈ ''ਵੰਦੇ ਭਾਰਤ ਐਕਸਪ੍ਰੈੱਸ'' : PM ਮੋਦੀ

Thursday, Oct 03, 2019 - 11:42 AM (IST)

ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖਾਸ ਤੋਹਫਾ ਹੈ ''ਵੰਦੇ ਭਾਰਤ ਐਕਸਪ੍ਰੈੱਸ'' : PM ਮੋਦੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਦੇ ਸ਼ੁੱਭ ਆਰੰਭ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਪੀ. ਐੱਮ. ਮੋਦੀ ਨੇ ਇਸ ਟਰੇਨ ਨੂੰ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਲਈ ਖਾਸ ਤੋਹਫਾ ਦੱਸਿਆ ਹੈ। ਮੋਦੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਟਵੀਟ ਕੀਤਾ ਕਿ ਅਤਿਆਧੁਨਿਕ ਸਹੂਲਤਾਂ ਵਾਲੀ 'ਵੰਦੇ ਭਾਰਤ ਐਕਸਪ੍ਰੈੱਸ' ਭਾਰਤ 'ਚ ਹੀ ਬਣਾਈ ਗਈ ਹੈ। ਮਾਤਾ ਦੇ ਭਗਤ ਹੁਣ ਸਿਰਫ 8 ਘੰਟਿਆਂ ਵਿਚ ਦਿੱਲੀ ਤੋਂ ਕਟੜਾ ਪਹੁੰਚਣਗੇ। ਇਸ ਨਾਲ ਜਿੱਥੇ ਜੰਮੂ-ਕਸ਼ਮੀਰ ਦੇ ਸੈਰ-ਸਪਾਟਾ 'ਚ ਵਾਧਾ ਹੋਵੇਗਾ, ਉੱਥੇ ਹੀ ਸ਼ਰਧਾਲੂਆਂ ਦੀ ਯਾਤਰਾ ਵੀ ਆਰਾਮਦਾਇਕ ਹੋਵੇਗੀ। ਜੈ ਮਾਤਾ ਦੀ!

PunjabKesari


ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਤੋਂ ਕਟੜਾ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਅੱਜ ਹਰੀ ਝੰਡੀ ਦਿਖਾਈ। ਇਹ ਹਾਈ ਸਪੀਡ ਟਰੇਨ ਯਾਤਰੀਆਂ ਦਾ 4 ਘੰਟੇ ਦਾ ਸਮਾਂ ਬਚਾਏਗੀ। ਮਹਿਜ 8 ਘੰਟਿਆਂ ਇਹ ਟਰੇਨ ਯਾਤਰੀਆਂ ਨੂੰ ਦਿੱਲੀ ਤੋਂ ਕਟੜਾ ਪਹੁੰਚਾਏਗੀ। ਉਂਝ ਦੂਜੀਆਂ ਟਰੇਨਾਂ 'ਚ 12 ਘੰਟਿਆਂ ਦਾ ਸਮਾਂ ਲੱਗਦਾ ਹੈ। ਇਹ ਟਰੇਨ ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ, ਕਟੜਾ ਲੈ ਕੇ ਜਾਵੇਗੀ। ਇਸ ਟਰੇਨ ਲਈ ਬੁਕਿੰਗ ਸ਼ੁਰੂ ਹੋ ਗਈ ਹੈ। 5 ਅਕਤੂਬਰ ਤੋਂ ਯਾਤਰੀ ਇਸ ਟਰੇਨ 'ਚ ਸਫਰ ਕਰ ਸਕਣਗੇ।


author

Tanu

Content Editor

Related News