ਸ਼ਰਮਨਾਕ: ਹਥਣੀ ਨੂੰ ਵਿਸਫ਼ੋਟਕ ਭਰਿਆ ਅਨਾਨਾਸ ਖੁਆਉਣ ਮਗਰੋਂ ਹੁਣ ਊਂਠਣੀ ਦੇ ਬੱਚੇ ਨਾਲ ਹੈਵਾਨੀਅਤ

Sunday, Jul 19, 2020 - 04:24 PM (IST)

ਚੁਰੂ— ਬੇਜ਼ੁਬਾਨਾਂ ਪ੍ਰਤੀ ਅੱਤਿਆਚਾਰ ਦੇ ਮਾਮਲੇ ਦੇਸ਼ 'ਚ ਥੰਮ੍ਹਣ ਦਾ ਨਾਮ ਨਹੀਂ ਲੈ ਰਹੇ ਹਨ। ਮਨੁੱਖੀ ਸਮਾਜ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਕੇਰਲ 'ਚ ਇਕ ਗਰਭਵਤੀ ਹਥਣੀ ਨੂੰ ਵਿਸਫੋਟਕ ਭਰਿਆ ਅਨਾਨਾਸ ਖੁਆ ਕੇ ਕਤਲ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ। ਹੁਣ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੀ ਸਰਦਾਰਸ਼ਹਿਰ ਤਹਿਸੀਲ ਦੇ ਪਿੰਡ ਸਾਜਨਸਰ 'ਚ ਬੇਜ਼ੁਬਾਨ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇੱਥੇ ਊਂਠਣੀ ਦੇ ਬੱਚੇ ਨਾਲ 3 ਦਰਿੰਦਿਆਂ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਊਂਠਣੀ ਦੇ ਬੱਚੇ ਦੇ ਖੇਤ ਵਿਚ ਦਾਖ਼ਲ ਹੋਣ ਕਾਰਨ ਦਰਿੰਦਿਆਂ ਨੇ ਕੁਹਾੜੀ ਨਾਲ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

PunjabKesari

ਮਿਲੀ ਜਾਣਕਾਰੀ ਮੁਤਾਬਕ ਊਂਠਣੀ ਦੇ ਬੱਚੇ 'ਤੇ ਦੋਸ਼ੀਆਂ ਨੇ ਤਾਬੜਤੋੜ ਕੁਹਾੜੀਆਂ ਨਾਲ ਵਾਰ ਕੀਤੇ ਸਨ। ਨਾਲ ਹੀ ਉਸ ਦੇ ਪੈਰਾਂ ਨੂੰ ਤੋੜ ਕੇ ਵੱਖ ਕਰ ਦਿੱਤਾ। ਦਰਦ ਨਾਲ ਤੜਫਦੇ ਊਂਠਣੀ ਦੇ ਬੱਚੇ ਨੂੰ ਬਚਾਉਣ ਗਏ ਦੋ ਲੋਕਾਂ ਨੂੰ ਵੀ ਦੋਸ਼ੀਆਂ ਨੇ ਕੁਹਾੜੀ ਨਾਲ ਵੱਢਣ ਦੀ ਧਮਕੀ ਦਿੱਤੀ। ਹੁਣ ਤਿੰਨੋਂ ਦੋਸ਼ੀਆਂ ਖ਼ਿਲਾਫ਼ ਸਰਦਾਰਸ਼ਹਿਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਐਤਵਾਰ ਨੂੰ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਓਧਰ ਜ਼ਖ਼ਮੀ ਊਂਠਣੀ ਦੇ ਬੱਚੇ ਨੂੰ ਪਿੰਡ ਕਲਿਆਣਪੁਰਾ ਬਿਦਾਵਤਾਨ ਦੀ ਗਊਸ਼ਾਲਾ ਵਿਚ ਇਲਾਜ ਲਈ ਪਹੁੰਚਾਇਆ ਗਿਆ ਸੀ, ਜਿੱਥੇ ਦੇਰ ਰਾਤ ਨੂੰ ਹੀ ਉਸ ਨੇ ਦਮ ਤੋੜ ਦਿੱਤਾ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੇਹਰਾਸਰ ਚਾਚੇਰਾ ਪਿੰਡ ਦੇ 60 ਸਾਲਾ ਓਮਸਿੰਘ ਰਾਜਪੂਤ ਨੇ ਸਰਦਾਰਸ਼ਹਿਰ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਹੈ। ਰਾਜਪੂਤ ਮੁਤਾਬਕ 18 ਜੁਲਾਈ ਦੀ ਸਵੇਰੇ 10 ਵਜੇ ਉਹ ਆਪਣੇ ਪਸ਼ੂ, ਪਿੰਡ ਸਾਜਨਸਰ ਦੀ ਜ਼ਮੀਨ 'ਚ ਚਰਾ ਰਿਹਾ ਸੀ। ਇਸ ਦੌਰਾਨ ਮੇਰੇ ਨਾਲ ਇਕ ਹੋਰ ਵਿਅਕਤੀ ਵੀ ਖੇਤਾਂ ਵਿਚ ਸੀ, ਤਾਂ ਉਸ ਸਮੇਂ ਊਂਠਣੀ ਦਾ ਬੱਚਾ ਦੌੜਦਾ ਹੋਇਆ ਆਇਆ। ਜਿਸ ਦੇ ਪਿੱਛੇ ਦੋ ਮੋਟਰਸਾਈਕਲ 'ਤੇ ਸਵਾਰ ਪਿੱਛਾ ਕਰਦੇ ਹੋਏ ਆਏ। 

ਰਾਜਪੂਤ ਨੇ ਦੱਸਿਆ ਕਿ ਅੱਗੇ ਰਾਹ ਬੰਦ ਹੋਣ ਕਾਰਨ ਬੱਚਾ ਰੁਕਿਆ ਤਾਂ ਉਸ ਨੂੰ ਤਿੰਨਾਂ ਨੇ ਘੇਰ ਕੇ ਜ਼ਮੀਨ 'ਤੇ ਸੁੱਟਿਆ ਅਤੇ ਕੁਹਾੜੀ ਨਾਲ ਤਿੰਨਾਂ ਨੇ ਊਠਣੀ ਦੇ ਅੱਗੇ ਦੇ ਦੋਵੇਂ ਪੈਰ ਵੱਢ ਦਿੱਤੇ। ਇਸ ਦੌਰਾਨ ਊਠਣੀ ਤੜਫਦੀ ਰਹੀ, ਉਸ ਦੀ ਆਵਾਜ਼ ਸੁਣ ਕੇ ਅਸੀਂ ਉੱਥੇ ਪੁੱਜੇ। ਦੋਸ਼ੀਆਂ ਨੇ ਸਾਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਦੋਸ਼ੀਆਂ ਦਾ ਕਹਿਣਾ ਸੀ ਕਿ ਇਸ ਊਂਠਣੀ ਦੇ ਬੱਚੇ ਨੇ ਸਾਡੇ ਖੇਤ 'ਚ ਨੁਕਸਾਨ ਕੀਤਾ ਹੈ ਪਰ ਜਦੋਂ ਅਸੀਂ ਦੋਹਾਂ ਨੇ ਉਨ੍ਹਾਂ ਨੂੰ ਫੜਨ ਲਈ ਰੌਲਾ ਪਾਇਆ ਤਾਂ ਤਿੰਨੋਂ ਦੌੜ ਗਏ। ਇਲਾਜ ਲਈ ਲਿਆਂਦੀ ਗਈ ਊਂਠਣੀ ਨੂੰ ਬਚਾਇਆ ਨਹੀਂ ਜਾ ਸਕਿਆ।


Tanu

Content Editor

Related News