ਰਾਜਪਾਲ ਨੇ ਵੈਸ਼ਨੋ ਦੇਵੀ ਮੰਦਰ ''ਚ ਭੂਚਾਲ ਰੋਧੀ ਭਵਨ ਦਾ ਰੱਖਿਆ ਨੀਂਹ ਪੱਥਰ
Sunday, Mar 17, 2019 - 02:32 PM (IST)

ਜੰਮੂ— ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਮਾਤਾ ਵੈਸ਼ਨੋ ਦੇਵੀ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਲਈ ਇਕ ਨਵੇਂ ਭਵਨ ਦਾ ਨੀਂਹ ਪੱਥਰ ਰੱਖਿਆ। ਨਵਾਂ ਭਵਨ 5 ਮੰਜ਼ਲਾਂ ਹੋਵੇਗਾ ਅਤੇ ਇਹ ਭੂਚਾਲ ਰੋਧੀ ਵੀ ਹੋਵੇਗਾ।
ਇਕ ਅਧਿਕਾਰੀ ਨੇ ਦੱਸਿਆ ਕਿ ਨਵੇਂ ਭਵਨ ਦੀ ਯੋਜਨਾ ਮਾਤਾ ਵੈਸ਼ਨੋ ਦੇਵੀ ਆਉਣ ਵਾਲੇ ਸ਼ਰਧਾਲੂਆਂ ਦੇ ਠਹਿਰਣ ਲਈ ਬਣਾਈ ਗਈ ਹੈ। ਰਾਜ ਭਵਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ 'ਤੇ 50 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਆਵੇਗੀ। ਇਸ ਵਿਚ ਰੋਜ਼ਾਨਾ ਕਰੀਬ 4 ਹਜ਼ਾਰ ਲੋਕਾਂ ਨੂੰ ਮੁਫ਼ਤ 'ਚ ਠਹਿਰਣ ਦੀ ਵਿਵਸਥਾ ਹੋਵੇਗੀ।