ਕੋਰੋਨਾ ਵੈਕਸੀਨ ਦੀ ਕਿੱਲਤ: ਦੁਨੀਆ ਨੂੰ ਟੀਕੇ ਵੰਡਣ ਵਾਲਾ ਭਾਰਤ ਹੁਣ ਖ਼ੁਦ ਖਰੀਦਣ ਲਈ ਮਜਬੂਰ
Saturday, Apr 17, 2021 - 02:15 PM (IST)
ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ ਭਿਆਨਕ ਰੂਪ ਅਖਤਿਆਰ ਕਰ ਗਿਆ ਹੈ। ਪਿਛਲੇ 3 ਦਿਨਾਂ ਤੋਂ 2 ਲੱਖ ਤੋਂ ਪਾਰ ਕੇਸ ਦਰਜ ਕੀਤੇ ਜਾ ਰਹੇ ਹਨ ਅਤੇ 1 ਹਜ਼ਾਰ ਤੋਂ ਵਧੇਰੇ ਮੌਤਾਂ ਹੋ ਰਹੀਆਂ ਹਨ। ਭਾਰਤ ’ਚ ਕੋਰੋਨਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ, ਤਾਂ ਕਿ ਵਾਇਰਸ ’ਤੇ ਨੱਥ ਪਾਈ ਜਾ ਸਕੇ। ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਵੈਕਸੀਨ ਦੀ ਕਮੀ ਦੂਰ ਕਰਨ ਲਈ ਭਾਰਤ ਸਰਕਾਰ ਟੀਕਾ ਨਿਰਯਾਤ ਕਰਨ ਦੀ ਬਜਾਏ ਟੀਕਾ ਆਯਾਤ ਕਰਨ ਲਈ ਮਜਬੂਰ ਹੋ ਰਹੀ ਹੈ। ਇਸ ਨਾਲ ਕਰੋੜਾਂ ਵੈਕਸੀਨ ਦਾ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ– ਇਕ ਟੀਕੇ ਦੇ ਰੂਸ ਨੇ ਮੰਗੇ 750 ਰੁਪਏ, 250 ਰੁਪਏ ਤੋਂ ਵੱਧ ਦੇਣ ਨੂੰ ਤਿਆਰ ਨਹੀਂ ਮੋਦੀ
ਭਾਰਤ ਸਪੂਤਨਿਕ-ਵੀ ਵੈਕਸੀਨ ਦਾ ਆਯਾਤ ਕਰੇਗਾ ਸ਼ੁਰੂ—
ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅਖ਼ੀਰ ਵਿਚ ਭਾਰਤ ਸਪੂਤਨਿਕ-ਵੀ ਵੈਕਸੀਨ ਦਾ ਆਯਾਤ ਸ਼ੁਰੂ ਕਰ ਦੇਵੇਗਾ, ਤਾਂ ਕਿ 12.5 ਕਰੋੜ ਲੋਕਾਂ ਨੂੰ ਟੀਕਾ ਲਾਇਆ ਜਾ ਸਕੇ। ਉਂਝ ਭਾਰਤ ਦੀ ਕੋਸ਼ਿਸ਼ ਹੈ ਕਿ ਦੇਸ਼ ਵਿਚ ਵੈਕਸੀਨ ਉਤਪਾਦਨ ਘਰੇਲੂ ਵਰਤੋਂ ਲਈ ਹੋਵੇ।
ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
6.4 ਕਰੋੜ ਕੋਰੋਨਾ ਖ਼ੁਰਾਕਾਂ ਦੁਨੀਆ ’ਚ ਸਪਲਾਈ-
ਭਾਰਤ ਨੇ ਜਨਵਰੀ ਤੋਂ ਮਾਰਚ ਮਹੀਨੇ ਦਰਮਿਆਨ 6.4 ਕਰੋੜ ਕੋਰੋਨਾ ਖ਼ੁਰਾਕਾਂ ਦੁਨੀਆ ’ਚ ਸਪਲਾਈ ਕੀਤੀਆਂ ਹਨ। ਇਸ ਮਹੀਨੇ 12 ਲੱਖ ਖ਼ੁਰਾਕਾਂ ਭੇਜੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਭਾਰਤ ਕਰੀਬ 92 ਦੇਸ਼ਾਂ ਨੂੰ ਕੋਰੋਨਾ ਵੈਕਸੀਨ ਸਪਲਾਈ ਕਰ ਰਿਹਾ ਹੈ। ਅਫ਼ਰੀਕੀ ਦੇਸ਼ ਪਹਿਲਾਂ ਹੀ ਵੈਕਸੀਨ ਸਪਲਾਈ ’ਚ ਕਮੀ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ– ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ, ਦੇਸ਼ ’ਚ 24 ਘੰਟਿਆਂ ਅੰਦਰ 2.34 ਲੱਖ ਨਵੇਂ ਕੇਸ
ਢਿੱਲ ਕਾਰਨ ਕੋਰੋਨਾ ਕੇਸਾਂ ’ਚ ਹੋ ਰਿਹੈ ਵਾਧਾ-
ਪਾਬੰਦੀਆਂ ’ਚ ਢਿੱਲ ਦੇਣ ਮਗਰੋਂ ਕੇਸਾਂ ’ਚ ਤੇਜ਼ੀ ਅਤੇ ਹਸਪਤਾਲਾਂ ਵਿਚ ਸਮਰੱਥਾ ਤੋਂ ਵਧੇਰੇ ਮਰੀਜ਼ ਆ ਰਹੇ ਹਨ। ਮਾਹਰਾਂ ਮੁਤਾਬਕ ਕੋਰੋਨਾ ਤੋਂ ਬਾਚਅ ਲਈ ਵੈਕਸੀਨ ਤੋਂ ਵੱਡਾ ਹਥਿਆਰ ਮਾਸਕ ਵੀ ਹੈ, ਇਸ ਲਈ ਭੀੜ ਵਾਲੀਆਂ ਥਾਵਾਂ ’ਤੇ ਜਾਓ ਤਾਂ ਕੱਪੜੇ ਦੇ ਬਣੇ ਡਬਲ ਮਾਸਕ ਪਹਿਨੇ ਜਾ ਸਕਦੇ ਹਨ ਪਰ ਟੀਕਾਕਰਨ ਵੀ ਲਾਜ਼ਮੀ ਹੈ। ਇਸ ਲਈ ਮਾਸਕ ਪਹਿਨੋ, ਸਮਾਜਿਕ ਦੂਰੀ ਦਾ ਖ਼ਿਆਲ ਰੱਖੋ, ਹੱਥਾਂ ਨੂੰ ਸੈਨੇਟਾਈਜ਼ ਕਰਦੇ ਰਹੋ। ਜ਼ਰੂਰਤ ਹੋਵੇ ਤਾਂ ਹੀ ਘਰਾਂ ’ਚੋਂ ਬਾਹਰ ਨਿਕਲੋ।