ਕੀ ਵੈਕਸੀਨ ਨੂੰ ਲੈ ਕੇ ਤੁਸੀਂ ਵੀ ਦੁਚਿੱਤੀ 'ਚ ਹੋ? ਤਾਂ ਜਾਣੋ ਏਮਜ਼ ਦੇ ਅਧਿਐਨ 'ਚ ਕਿਉਂ ਕਿਹਾ ਟੀਕੇ ਨੂੰ 'ਵਰਦਾਨ'

Saturday, Jun 05, 2021 - 10:31 AM (IST)

ਨਵੀਂ ਦਿੱਲੀ- ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਪ੍ਰਚਾਰ ਅਤੇ ਨੇਤਾਵਾਂ-ਅਭਿਨੇਤਾਵਾਂ ਦੇ ਸੱਦੇ ਦੇ ਬਾਵਜੂਦ ਅਜੇ ਵੀ ਕੁਝ ਲੋਕ ਕਈ ਤਰ੍ਹਾਂ ਦੀਆਂ ਦਲੀਲਾਂ ਦੇ ਕੇ ਕੋਰੋਨਾ ਟੀਕਾ ਲਵਾਉਣ ਤੋਂ ਝਿਜਕ ਰਹੇ ਹਨ। ਅਜਿਹੇ ਲੋਕਾਂ ਦਾ ਭਰੋਸਾ ਜਿੱਤਣ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦੇ ਇਕ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਕੋਰੋਨਾ ਤੋਂ ਬਚਾਅ ਲਈ ਟੀਕਾ ਜ਼ਰੂਰੀ ਕਿਉਂ ਹੈ ਅਤੇ ਇਹ ਕਿ ਕੋਰੋਨਾ ਵਿਰੁੱਧ ਇਹ ਟੀਕਾ ਇਕ ਵਰਦਾਨ ਹੈ।
ਅਧਿਐਨ ’ਚ ਟੀਕਾ ਲੁਆਉਣ ਤੋਂ ਬਾਅਦ ਵੀ ਇਨਫੈਕਸ਼ਨ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵਿਚੋਂ ਕਿਸੇ ਦੀ ਵੀ ਅਪ੍ਰੈਲ ਤੋਂ ਮਈ ਦਰਮਿਆਨ ਮੌਤ ਨਹੀਂ ਹੋਈ। ਉਕਤ ਦੋ ਮਹੀਨਿਆਂ ਦਰਮਿਆਨ ਕੋਰੋਨਾ ਦੀ ਦੂਜੀ ਲਹਿਰ ਸਿਖਰਾਂ ’ਤੇ ਸੀ। ਵੱਡੀ ਗਿਣਤੀ ’ਚ ਕੋਰੋਨਾ ਮਰੀਜ਼ਾਂ ਦੀ ਇਸ ਦੌਰਾਨ ਜਾਨ ਚਲੀ ਗਈ ਸੀ। ਪਿਛਲੇ ਦਿਨੀਂ ਸਾਹਮਣੇ ਆਏ ਦੋ ਹੋਰ ਅਧਿਐਨਾਂ ’ਚ ਵੀ ਅਜਿਹੇ ਹੀ ਸੰਕੇਤ ਮਿਲੇ ਹਨ ਕਿ ਕੋਰੋਨਾ ਇਨਫੈਕਸ਼ਨ ਕਾਰਨ ਠੀਕ ਹੋ ਚੁੱਕੇ ਲੋਕਾਂ ਜਾਂ ਕੋਰੋਨਾ ਦਾ ਟੀਕਾ ਲੁਆ ਚੁੱਕੇ ਲੋਕਾਂ ਨੂੰ ਸਾਰੀ ਉਮਰ ਇਸ ਵਾਇਰਸ ਵਿਰੁੱਧ ਸੁਰੱਖਿਆ ਮਿਲ ਸਕਦੀ ਹੈ।

ਏਮਜ਼ ਵਲੋਂ ‘ਬ੍ਰੇਕਥਰੂ ਇਨਫੈਕਸ਼ਨ’ ਉਤੇ ਕੀਤੇ ਗਏ ਪਹਿਲੇ ਅਧਿਐਨ ’ਚ ਪਤਾ ਲੱਗਾ ਹੈ ਕਿ ਟੀਕਾ ਲੁਆ ਚੁੱਕੇ ਕੁਝ ਲੋਕਾਂ ਦੇ ਸਰੀਰ ’ਚ ਵਾਇਰਸ ਦੀ ਭਾਰੀ ਮੌਜੂਦਗੀ ਦੇ ਬਾਵਜੂਦ ਕਿਸੇ ਦੀ ਵੀ ਮੌਤ ਨਹੀਂ ਹੋਈ। ਦੋਵੇਂ ਟੀਕੇ ਜਾਂ ਇਕ ਟੀਕਾ ਲੁਆ ਚੁੱਕਾ ਵਿਅਕਤੀ ਜੇ ਕੋਰੋਨਾ ’ਤੋਂ ਪੀੜਤ ਹੋ ਜਾਂਦਾ ਹੈ ਤਾਂ ਉਸ ਨੂੰ ‘ਬ੍ਰੇਕਥਰੂ ਇਨਫੈਕਸ਼ਨ’ ਕਿਹਾ ਜਾਂਦਾ ਹੈ। ਏਮਸ ਨੇ ਅਜਿਹੀ ਇਨਫੈਕਸ਼ਨ ਦੇ ਕੁੱਲ 63 ਮਾਮਲਿਆਂ ਦਾ ਜੀਨੋਮ ਢੰਗ ਨਾਲ ਅਧਿਐਨ ਕੀਤਾ। ਇਨ੍ਹਾਂ ਵਿਚੋਂ 36 ਮਰੀਜ਼ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਸਨ ਜਦੋਕਿ 27 ਨੇ ਘਟੋ-ਘੱਟ ਇਕ ਖੁਰਾਕ ਲਈ ਸੀ। 10 ਮਰੀਜ਼ਾਂ ਨੇ ਕੋਵਿਸ਼ੀਲਡ ਦਾ ਟੀਕਾ ਲੁਆਇਆ ਸੀ ਅਤੇ 53 ਨੇ ਕੋਵੈਕਸੀਨ ਦਾ। ਇਨ੍ਹਾਂ ਵਿਚੋਂ ਕਿਸੇ ਵੀ ਮਰੀਜ਼ ਦੀ ਮੌਤ ਨਹੀਂ ਹੋਈ।

ਵਿਗਿਆਨੀਆ ਨੇ ਦੂਜੀ ਲਹਿਰ ਦੌਰਾਨ ਤਬਾਹੀ ਮਚਾਉਣ ਵਾਲਾ ਲਭਿਆ ਖਲਨਾਇਕ
ਭਾਰਤ ਵਿਚ ਤਬਾਹੀ ਮਚਾਉਣ ਵਾਲੀ ਕੋਵਿਡ-19 ਦੀ ਦੂਜੀ ਲਹਿਰ ਦਾ ਖਲਨਾਇਕ ਵਿਗਿਆਨੀਆ ਨੇ ਲਭ ਲਿਆ ਹੈ। ਵਿਗਿਆਨੀਆ ਦਾ ਕਹਿਣਾ ਹੈ ਕਿ ਦੂਜੀ ਲਹਿਰ ਦੇ ਪਿੱਛੇ ਵਾਇਰਸ ਦਾ ਡੈਲਟਾ ਰੂਪ (ਬੀ-1.617) ਹੈ। ਇਸ ਰੂਪ ਅਤੇ ਇਸ ਦੇ ਉਪਵੰਸ਼ ਰੂਪ (ਬੀ-1.617.2) ਕਾਰਨ ਦੂਜੀ ਲਹਿਰ ’ਚ ਕੋਰੋਨਾ ਦੇ ਰੋਜ਼ਾਨਾਂ 3-3 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ। ਡੈਲਟਾ ਆਪਣੇ ਤੋਂ ਪਹਿਲਾਂ ਮਿਲੇ ਅਲਫਾ ਰੂਪ (ਬੀ-1.1.7) ਤੋਂ 50 ਫੀਸਦੀ ਵੱਧ ਹਮਲਾਵਰ ਹੈ।


DIsha

Content Editor

Related News