ਖੇਤਾਂ ''ਚ ਕੰਮ ਕਰਨ ਵਾਲਿਆਂ ਦੀਆਂ ਨਿਕਲੀਆਂ ਅਸਾਮੀਆਂ ! ਅਪਲਾਈ ਕਰਨ ਵਾਲਿਆਂ ਦੀ ਲੱਗੀਆਂ ਲਾਈਨਾਂ
Monday, Apr 20, 2026 - 02:39 PM (IST)
ਨੈਸ਼ਨਲ ਡੈਸਕ : ਅੱਜ ਦੇ ਆਧੁਨਿਕ ਦੌਰ 'ਚ ਜਿੱਥੇ ਨੌਕਰੀ ਪਾਉਣ ਲਈ ਵੱਡੀਆਂ ਡਿਗਰੀਆਂ ਤੇ ਇੰਟਰਵਿਊ ਦੀ ਲੋੜ ਹੁੰਦੀ ਹੈ, ਉੱਥੇ ਹੀ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਹੈਰਾਨੀਜਨਕ ਪਰੰਪਰਾ ਨਿਭਾਈ ਜਾ ਰਹੀ ਹੈ। ਇੱਥੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਕਿਸੇ ਕਾਗਜ਼ੀ ਕਾਰਵਾਈ ਦੀ ਨਹੀਂ, ਸਗੋਂ ਸਰੀਰਕ ਤਾਕਤ ਦੀ ਪਰਖ ਕੀਤੀ ਜਾਂਦੀ ਹੈ। ਅਕਸ਼ੈ ਤ੍ਰਿਤੀਆ ਦੇ ਸ਼ੁਭ ਮੌਕੇ 'ਤੇ ਨਿਭਾਈ ਜਾਣ ਵਾਲੀ ਇਸ ਪਰੰਪਰਾ 'ਚ ਜੋ ਨੌਜਵਾਨ ਜਿੰਨਾ ਭਾਰੀ ਪੱਥਰ ਚੁੱਕਦਾ ਹੈ, ਉਸ ਨੂੰ ਓਨਾ ਹੀ ਵੱਡਾ ਸਾਲਾਨਾ ਪੈਕੇਜ ਦਿੱਤਾ ਜਾਂਦਾ ਹੈ।
90 ਕਿਲੋ ਦਾ ਪੱਥਰ ਤੈਅ ਕਰਦਾ ਹੈ ਕਿਸਮਤ
ਨੰਦੁਰਬਾਰ ਦੇ ਮਾਲੀਵਾੜਾ ਖੇਤਰ 'ਚ ਇਹ ਸਦੀਆਂ ਪੁਰਾਣੀ ਰਵਾਇਤ ਅੱਜ ਵੀ ਜਾਰੀ ਹੈ। ਖੇਤਾਂ 'ਚ ਕੰਮ ਕਰਨ ਦੇ ਚਾਹਵਾਨ ਨੌਜਵਾਨਾਂ ਨੂੰ ਆਪਣੀ ਤਾਕਤ ਸਾਬਤ ਕਰਨ ਲਈ ਲਗਭਗ 90 ਕਿਲੋ ਦਾ ਭਾਰੀ ਪੱਥਰ ਚੁੱਕਣਾ ਪੈਂਦਾ ਹੈ। ਸਥਾਨਕ ਲੋਕਾਂ ਅਨੁਸਾਰ ਜੋ ਵਿਅਕਤੀ ਭਾਰੀ ਪੱਥਰ ਚੁੱਕਣ 'ਚ ਸਫ਼ਲ ਹੁੰਦਾ ਹੈ, ਉਸ ਨੂੰ ਸਭ ਤੋਂ ਮਿਹਨਤੀ ਅਤੇ ਕਾਬਲ ਮੰਨਿਆ ਜਾਂਦਾ ਹੈ।
1.10 ਲੱਖ ਰੁਪਏ ਤੱਕ ਦੀ ਮਿਲਦੀ ਹੈ ਸੈਲਰੀ
ਇਸ ਪ੍ਰੀਖਿਆ 'ਚ ਪਾਸ ਹੋਣ ਵਾਲੇ ਮਜ਼ਦੂਰਾਂ ਨੂੰ ਸਾਲ ਭਰ ਦਾ ਕੰਟਰੈਕਟ ਦਿੱਤਾ ਜਾਂਦਾ ਹੈ। ਇਸ ਸਾਲ ਇਹ ਪੈਕੇਜ 60 ਹਜ਼ਾਰ ਤੋਂ ਲੈ ਕੇ 1.10 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਨਕਦ ਪੈਸਿਆਂ ਦੇ ਨਾਲ-ਨਾਲ ਮਜ਼ਦੂਰ ਨੂੰ ਸਾਲ ਵਿੱਚ ਦੋ ਜੋੜੀ ਕੱਪੜੇ, ਅਨਾਜ ਤੇ ਜ਼ਰੂਰਤ ਮੁਤਾਬਕ ਛੁੱਟੀਆਂ ਵੀ ਦਿੱਤੀਆਂ ਜਾਂਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਜੋ ਨੌਜਵਾਨ ਪੱਥਰ ਚੁੱਕਣ 'ਚ ਅਸਫ਼ਲ ਰਹਿੰਦੇ ਹਨ, ਉਨ੍ਹਾਂ ਨੂੰ ਵੀ ਕੰਮ ਮਿਲ ਜਾਂਦਾ ਹੈ ਪਰ ਉਨ੍ਹਾਂ ਦੀ ਤਨਖਾਹ ਘੱਟ ਹੁੰਦੀ ਹੈ।
ਸਾਲ ਭਰ ਤਿਆਰੀ ਕਰਦੇ ਹਨ ਨੌਜਵਾਨ
ਇਸ ਅਨੋਖੇ 'ਇੰਟਰਵਿਊ' ਨੂੰ ਪਾਸ ਕਰਨ ਲਈ ਇਲਾਕੇ ਦੇ ਨੌਜਵਾਨ ਸਾਲ ਭਰ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ। ਉਹ ਆਪਣੀ ਤਾਕਤ ਵਧਾਉਣ ਲਈ ਖੁਰਾਕ (ਡਾਈਟ) ਅਤੇ ਕਸਰਤ 'ਤੇ ਵਿਸ਼ੇਸ਼ ਧਿਆਨ ਦਿੰਦੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਪਰੰਪਰਾ ਸਿਰਫ਼ ਤਾਕਤ ਦੀ ਪ੍ਰੀਖਿਆ ਨਹੀਂ, ਸਗੋਂ ਮਿਹਨਤ, ਸਬਰ ਅਤੇ ਲਗਨ ਦਾ ਪ੍ਰਤੀਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
