PNB ''ਚ ਨਿਕਲੀਆਂ ਭਰਤੀਆਂ, ਆਖ਼ਰੀ ਮੌਕਾ, ਜਲਦ ਕਰੋ ਅਪਲਾਈ
Saturday, Aug 08, 2026 - 04:35 PM (IST)
ਵੈੱਬ ਡੈਸਕ- ਪੰਜਾਬ ਨੈਸ਼ਨਲ ਬੈਂਕ (PNB) 'ਚ ਨੌਕਰੀ ਕਰਨ ਦਾ ਸੁਫ਼ਨਾ ਦੇਖ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਪੀਐੱਨਬੀ ਨੇ ਲੋਕਲ ਬੈਂਕ ਅਫ਼ਸਰ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ।
ਅਹੁਦਿਆਂ ਦਾ ਵੇਰਵਾ
ਲੋਕਲ ਬੈਂਕ ਅਫ਼ਸਰ ਦੇ ਕੁੱਲ 545 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਕ
ਉਮੀਦਵਾਰ 9 ਅਗਸਤ 2026 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਗਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ 30 ਸਾਲ ਤੈਅ ਕੀਤੀ ਗਈ ਹੈ
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 48,480 ਤੋਂ ਲੈ ਕੇ 85,920 ਰੁਪਏ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
