ਉਜ਼ਬੇਕਿਸਤਾਨ ''ਚ ਭਾਰਤੀ ਵਿਦਿਆਰਥੀ ਦਾ ਕਤਲ, ਸਾਥੀ ਵਿਦਿਆਰਥੀ ਨੇ ਕੀਤਾ ਜਾਨਲੇਵਾ ਹਮਲਾ
Tuesday, Jul 07, 2026 - 05:04 PM (IST)
ਤਿਰੁਵਨੰਤਪੁਰਮ- ਉਜ਼ਬੇਕਿਸਤਾਨ 'ਚ ਕੇਰਲ ਦੇ ਇਕ ਮੈਡੀਕਲ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਦੋਸ਼ ਹੈ ਕਿ ਉਸ ਦੇ ਇਕ ਸਾਥੀ ਵਿਦਿਆਰਥੀ ਨੇ ਉਸ ਦੇ ਸਿਰ 'ਤੇ ਲੈਪਟਾਪ ਨਾਲ ਵਾਰ ਕੀਤਾ ਸੀ। ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਪੀੜਤ ਦੀ ਪਛਾਣ ਕੇਰਲ ਦੇ ਹਰਿਪਾਦ ਵਾਸੀ ਸਾਵਰੀਆ (22) ਵਜੋਂ ਹੋਈ ਹੈ। ਇਹ ਘਟਨਾ ਲਗਭਗ 4 ਦਿਨ ਪਹਿਲਾਂ ਹੋਈ ਸੀ। ਹਮਲੇ 'ਚ ਸਾਵਰੀਆ ਦੇ ਸਿਰ 'ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਸ ਦੇ ਅੰਦਰੂਨੀ ਖੂਨ ਵਗਣ ਲੱਗਾ। ਉਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕੀਤਾ ਗਿਆ ਪਰ ਬਾਅਦ 'ਚ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ।
ਦੋਸ਼ੀ ਸਦਰੂਲ ਅਨਾਮ (23), ਕੇਰਲ ਦੇ ਮਲਪੁਰਮ ਜ਼ਿਲ੍ਹੇ ਦੇ ਪੇਰਿਨਥਲਮਾਨਾ ਦਾ ਵਾਸੀ ਹੈ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਹ ਅਜੇ ਉਜ਼ਬੇਕ ਪੁਲਸ ਦੀ ਹਿਰਾਸਤ 'ਚ ਹੈ। ਪੀੜਤ ਅਤੇ ਦੋਸ਼ੀ ਦੋਵੇਂ ਉਜ਼ਬੇਕਿਸਤਾਨ ਦੀ ਬੁਖਾਰਾ ਰਾਜ ਮੈਡੀਕਲ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਮ੍ਰਿਤਕ ਵਿਦਿਆਰਥੀ ਦੀ ਲਾਸ਼ ਨਵੀਂ ਦਿੱਲੀ ਲਿਆਂਦੀ ਗਈ ਹੈ। ਉਜ਼ਬੇਕਿਸਤਾਨ ਦੇ ਅਧਿਕਾਰੀਆਂ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
