ਉਤਰਾਖੰਡ ਵਿੱਚ ਬਿਨਾਂ ਇੰਜਨ ਦੇ 30 ਕਿਲੋਮੀਟਰ ਦੌੜੇ ਮਾਲਗੱਡੀ ਦੇ ਡੱਬੇ
Thursday, Jul 13, 2017 - 11:34 AM (IST)

ਟਨਕਪੁਰ— ਉਤਰਾਖੰਡ 'ਚ ਰੇਲਵੇ ਅਧਿਕਾਰੀਆਂ ਦੀ ਲਾਪਰਵਾਹੀ ਤੋਂ ਅੱਜ ਇਕ ਵੱਡਾ ਹਾਦਸਾ ਹੁੰਦੇ ਹੋਏ ਰਹਿ ਗਿਆ। ਇੱਥੋਂ ਦੇ ਚੰਪਾਰਤ ਜ਼ਿਲੇ ਦੇ ਟਨਕਪੁਰ ਰੇਲਵੇ ਸਟੇਸ਼ਨ ਤੋਂ ਖਟੀਮਾ ਤੱਕ ਅੱਜ ਮਾਲਗੱਡੀ ਦੇ 8 ਡੱਬੇ ਬਿਨਾਂ ਇੰਜਨ ਦੇ 30 ਕਿਲੋਮੀਟਰ ਪਟੜੀ 'ਤੇ ਦੌੜੇ।
ਉਤਰ ਪ੍ਰਦੇਸ਼ 'ਚ ਬਰੇਲੀ ਸਥਿਤ ਰੇਲਵੇ ਇੱਜਤਨਗਰ ਦੇ ਜਨ ਸੰਪਰਕ ਅਧਿਕਾਰੀ ਰਾਜੇਂਦਰ ਸਿੰਘ ਨੇ ਫੋਨ 'ਤੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਤਰਾਖੰਡ 'ਚ ਚੰਪਾਰਤ ਜ਼ਿਲੇ ਦੇ ਟਨਕਪੁਰ ਤੋਂ ਉਤਰ ਪ੍ਰਦੇਸ਼ ਦੇ ਮਝੌਲਾ ਵਿਚਕਾਰ 50 ਕਿਲੋਮੀਟਰ ਤੱਕ ਨਿਰਮਾਣ ਕੰਮ ਚੱਲ ਰਿਹਾ ਹੈ।
ਸਿੰਘ ਨੇ ਦੱਸਿਆ ਕਿ ਛੋਟੀ ਲਾਈਨ ਤੋਂ ਵੱਡੀ ਲਾਈਨ 'ਤੇ ਨਿਰਮਾਣ ਕੰਮ ਕਾਰਨ ਅੱਜ ਕੱਲ੍ਹ ਟਨਕਪੁਰ, ਚਕਰਪੁਰ, ਬਨਬਸਾ ਅਤੇ ਖਟੀਮਾ ਰੇਲਵੇ ਸਟੇਸ਼ਨ ਬੰਦ ਹਨ। ਮਾਲਗੱਡੀ ਦੇ 8 ਡੱਬੇ ਇੰਜਨ ਦੇ ਬਿਨਾਂ ਪਟੜੀ 'ਤੇ ਦੌੜ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਨਿਰਮਾਣ ਕੰਮ ਕਾਰਨ ਅੱਜ ਕੱਲ੍ਹ ਟਨਕਪੁਰ ਤੋਂ ਖਟੀਮਾ ਪੈਣ ਵਾਲੇ ਕਈ ਰੇਲਵੇ ਫਾਟਕ ਖੁੱਲ੍ਹੇ ਸਨ ਅਤੇ ਕੋਈ ਵੱਡੀ ਘਟਨਾ ਹੋਣ ਤੋਂ ਬਚ ਗਈ। ਇਸ ਹਾਦਸੇ 'ਚ ਕਈ ਪਸ਼ੂਆਂ ਦੀ ਮੌਤ ਹੋ ਗਈ।