ਉੱਤਰਕਾਸ਼ੀ ਮਸਜਿਦ ਦਾ ਮਾਮਲਾ ਪਹੁੰਚਿਆ ਹਾਈ ਕੋਰਟ, ਪ੍ਰਸ਼ਾਸਨ ਨੂੰ ਸੁਰੱਖਿਆ ਦੇ ਹੁਕਮ
Friday, Nov 22, 2024 - 07:00 PM (IST)
ਨੈਨੀਤਾਲ (ਏਜੰਸੀ)- ਉੱਤਰਾਖੰਡ ਹਾਈ ਕੋਰਟ ਨੇ ਉੱਤਰਕਾਸ਼ੀ ਦੇ ਮਸਜਿਦ ਮਾਮਲੇ ਦੀ ਸੁਣਵਾਈ ਕਰਦਿਆਂ ਜ਼ਿਲ੍ਹਾ ਅਧਿਕਾਰੀ ਅਤੇ ਸੀਨੀਅਰ ਪੁਲਸ ਸੁਰਪਡੈਂਟ ਨੂੰ ਧਾਰਮਿਕ ਸਥਾਨਾਂ ਦੀ ਸੁਰੱਖਿਆ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ। ਨਾਲ ਹੀ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਨੂੰ ਇਸ ਸਬੰਧੀ ਜਵਾਬ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: ਜਸਟਿਸ ਡੀ ਕ੍ਰਿਸ਼ਨਕੁਮਾਰ ਨੇ ਮਣੀਪੁਰ ਹਾਈ ਕੋਰਟ ਦੇ 8ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
ਉੱਤਰਕਾਸ਼ੀ ਦੀ ਘੱਟ ਗਿਣਤੀ ਸੇਵਾ ਕਮੇਟੀ ਵੱਲੋਂ ਦਾਇਰ ਪਟੀਸ਼ਨ ’ਤੇ ਕਾਰਜਕਾਰੀ ਚੀਫ਼ ਜਸਟਿਸ ਮਨੋਜ ਕੁਮਾਰ ਤਿਵਾੜੀ ਅਤੇ ਜਸਟਿਸ ਰਾਕੇਸ਼ ਥਪਲਿਆਲ ਦੀ ਡਿਵੀਜ਼ਨ ਬੈਂਚ ’ਚ ਸੁਣਵਾਈ ਹੋਈ। ਪਟੀਸ਼ਨਕਰਤਾ ਵੱਲੋਂ ਕਿਹਾ ਗਿਆ ਕਿ ਪਿਛਲੇ ਮਹੀਨੇ 24 ਸਤੰਬਰ ਤੋਂ ਕੁਝ ਸੰਗਠਨ ਭਟਵਾਰੀ ਰੋਡ ਸਥਿਤ ਜਾਮਾ ਮਸਜਿਦ ਨੂੰ ਨਾਜਾਇਜ਼ ਦੱਸ ਕੇ ਅੰਦੋਲਨ ਕਰ ਰਹੇ ਹਨ। ਇਸ ਨੂੰ ਢਾਹੁਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਨਾਲ ਹੀ ਕੁਝ ਲੋਕ ਭੜਕਾਊ ਬਿਆਨਬਾਜ਼ੀ ਵੀ ਕਰ ਰਹੇ ਹਨ। ਇਸ ਨਾਲ ਤਣਾਅ ਦੀ ਸਥਿਤੀ ਬਣ ਗਈ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਮਸਜਿਦ ਜਾਇਜ਼ ਹੈ। ਸਾਲ 1969 ’ਚ ਜ਼ਮੀਨ ਖਰੀਦ ਕੇ ਇਸ ਨੂੰ ਬਣਾਇਆ ਗਿਆ ਸੀ। ਜੰਗਲਾਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਇਹ ਸਪੱਸ਼ਟ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਮੋਬਾਇਲ ਚੋਰੀ ਦੇ ਮਾਮਲੇ 'ਚ 5 ਦੋਸ਼ੀ ਗ੍ਰਿਫਤਾਰ, 100 ਤੋਂ ਵੱਧ ਆਈਫੋਨ ਬਰਾਮਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8